Wednesday, February 25, 2026

ਮਤਦਾਤਾ ਬਿਲਡਿੰਗਾਂ ਅਤੇ ਬੂਥਾਂ ਦੀ ਵੰਡ ਸਬੰਧੀ ਸਿਆਸੀ ਨੁਮਾਇੰਦਿਆਂ ਨਾਲ ਹੋਈ ਮੀਟਿੰਗ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਅਤੇ ਵੋਟਰ ਸੂਚੀਆਂ ਦੀ ਸੁਧਾਈ 2024 ਸਬੰਧੀ ਭੇਜੇ ਗਏ ਪ੍ਰੋਗਰਾਮ ਨੂੰ ਧਿਆਨ ਵਿਚ ਰੱਖਦਿਆ ਹੋਇਆ ਡਾ. ਅਮਨਦੀਪ ਕੌਰ, ਚੋਣਕਾਰ ਪੰਜੀਕਰਨ ਅਫਸਰ, ਵਿਧਾਨ ਸਭਾ ਚੋਣ ਹਲਕਾ 17-ਅੰਮ੍ਰਿਤਸਰ ਕੇਂਦਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਮਤਦਾਤਾ ਬਿਲਡੰਗਾਂ ਦੀ ਤਰਕਸ਼ੀਲ ਵੰਡ ਦੇ ਸਬੰਧ ਵਿਚ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਗੁਰਿੰਦਰ ਸਿੰਘ (ਜਨਰਲ ਸੈਕਟਰੀ) ਆਸ ਪੰਜਾਬ ਪਾਰਟੀ ਅਤੇ ਵਿਜੇ ਕਪੂਰ (ਜਨਰਲ ਸੈਕਟਰੀ) ਭਾਰਤੀ ਕਮਿਊਨਿਸਟ ਪਾਰਟੀ ਦੇ ਨੁਮਾਇੰਦੇ ਹਾਜ਼ਰ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਨਦੀਪ ਕੌਰ ਨੇ ਹਾਜਰ ਹੋਏ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਭਾਰਤ ਚੋਣ ਕਮਿਸ਼ਨ ਦੇ ਮਤਦਾਤਾ ਸੂਚੀਆਂ ਦੇ ਸੁਧਾਈ ਦੇ ਪ੍ਰੋਗਰਾਮ ਅਤੇ ਮਤਦਾਤਾ ਭਵਨਾ ਦੀ ਤਰਕਸ਼ੀਲ ਵੰਡ ਸਬੰਧੀ ਚੱਲ ਰਹੀ ਕਾਰਵਾਈ ਬਾਰੇ ਵੀ ਜਾਣੂ ਕਰਵਾਇਆ।ਉਨ੍ਹਾਂ ਨੇ ਬੂਥਾਂ ਦੀ ਤਰਕਸ਼ੀਲ ਵੰਡ ਸਬੰਧੀ ਸੁਝਾਅ ਮੰਗੇ ਅਤੇ ਕਿਹਾ ਕਿ ਕੋਈ ਵੀ ਮਤਦਾਤਾ ਜਾਂ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਇੱਕ ਹਫਤੇ ਦੇ ਅੰਦਰ-ਅੰਦਰ ਆਪਣੇ ਸੁਝਾਅ ਜਾਂ ਇੰਦਰਾਜ਼ ਇਕ ਹਫਤੇ ਵਿੱਚ ਦੇ ਸਕਦਾ ਹੈ।ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਘੱਟ ਹੋਈ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦਿਆਂ ਦੁਬਾਰਾ ਮੀਟਿੰਗ ਬੁਲਾਉਣ ਲਈ ਵੀ ਨਿਰਦੇਸ਼ ਦਿੱਤੇ।
ਇਸ ਮੀਟਿੰਗ ਵਿੱਚ ਦਿਨੇਸ਼ ਸੂਰੀ, ਚੋਣ ਨਿਗਰਾਨ, ਵਿਜੇ ਕੁਮਾਰ, ਚੋਣ ਕਾਨੂੰਗੋ, ਰਜਿੰਦਰ ਸਿੰਘ ਜੂਨੀਅਰ ਸਹਾਇਕ ਅਤੇ ਸ੍ਰੀਮਤੀ ਪਾਇਲ ਮਲਹੋਤਰਾ ਚੋਣ ਕਲਰਕ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …