ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੁਆਰਾ “ਬੈਸਟ ਕਾਲਜ ਰੈਂਕਿੰਗ ਲਿਸਟ ਆਫ ਇੰਡੀਆ” 2023 ‘ਚ
ਸ਼ਾਨਦਾਰ ਰੈਂਕਿੰਗ ਹਾਸਲ ਕਰਕੇ ਨਵੀਆਂ ਬੁਲੰਦੀਆਂ ਨੂੰ ਛੋਹਿਆ।ਰਸਾਲੇ ਦੁਆਰਾ 14 ਵਿਭਾਗਾਂ ਦੀ ਸੂਚੀ ਪੇਸ਼ ਕੀਤੀ ਗਈ ਸੀ ਜਿਸ ਵਿੱਚੋਂ ਕਾਲਜ ਨੇ 6 ਵਿਭਾਗਾਂ ਵਿੱਚ ਅਪਲਾਈ ਕੀਤਾ ਅਤੇ ਕਾਲਜ ਦੁਆਰਾ ਇਹਨਾਂ 6 ਵਿਭਾਗਾਂ ਵਿੱਚ ਹੀ ਰੈਂਕ ਪ੍ਰਾਪਤ ਕੀਤੇ ਗਏ ਹਨ।ਕਾਲਜ ਨੇ ਫੈਸ਼ਨ ਦੀ ਧਾਰਾ ਵਿੱਚ 33ਵਾਂ, ਮਾਸ ਕਮਿਊਨੀਕੇਸ਼ਨ ਵਿੱਚ 44ਵਾਂ, ਬੀ.ਸੀ.ਏ ਵਿੱਚ 48ਵਾਂ, ਕਾਮਰਸ ਵਿੱਚ 72ਵਾਂ, ਬੀ.ਬੀ.ਏ ਵਿੱਚ 90ਵਾਂ, ਸਾਇੰਸ ਵਿੱਚ 92ਵਾਂ ਸਥਾਨ ਹਾਸਿਲ ਕੀਤਾ ਅਤੇ ਮਾਸ ਕਮਿਊਨੀਕੇਸ਼ਨ ‘ਚ ਸਭ ਤੋਂ ਘੱਟ ਫੀਸਾਂ ਵਾਲੇ ਕਾਲਜਾਂ ਵਿੱਚੋਂ ਪੰਜਵੇਂ ਸਥਾਨ ‘ਤੇ ਰਿਹਾ।ਜ਼ਿਕਰਯੋਗ ਹੈ ਕਿ ਕਾਲਜ ਪਿਛਲੇ 6 ਸਾਲਾਂ ਤੋਂ ਰੈਂਕਿੰਗ ਲਈ ਅਪਲਾਈ ਕਰ ਰਿਹਾ ਹੈ ਤੇ ਹਰ ਸਾਲ ਆਪਣੀ ਉਚ ਰੈਂਕਿੰਗ ਤੇ ਸਕੋਰਿੰਗ ਲਈ ਸੁਧਾਰ ਕਰਨ ਵਿੱਚ ਸਫਲ ਰਿਹਾ ਹੈ।
ਇੰਡੀਆ ਟੂਡੇ ਭਾਰਤ ਦਾ ਹਫਤਾਵਾਰੀ ਪ੍ਰਤਿਸ਼ਠਿਤ ਰਸਾਲਾ ਹੈ ਅਤੇ ਪਿਛਲੇ 26 ਸਾਲਾਂ ਤੋਂ ਭਾਰਤ ਦੇ ਸਰਵੋਤਮ ਕਾਲਜਾਂ ਦੀ ਦਰਜਾਬੰਦੀ ਕਰ ਰਿਹਾ ਹੈ।ਇਸ ਨੇ ਕਾਲਜਾਂ ਨੂੰ ਪੰਜ ਵਿਆਪਕ ਮਾਪਦੰਡਾਂ ‘ਤੇ ਆਧਾਰਿਤ ਇਨਟੇਕ ਕੁਆਲਿਟੀ ਅਤੇ ਗਵਰਨੈਂਸ, ਅਕਾਦਮਿਕ ਉਤਮਤਾ, ਬੁਨਿਆਦੀ ਢਾਂਚਾ, ਰਹਿਣ ਦਾ ਅਨੁਭਵ, ਲੀਡਰਸ਼ਿਪ ਵਿਕਾਸ ਅਤੇ ਕਰੀਅਰ ਦੀ ਤਰੱਕੀ ਤੇ ਪਲੇਸਮੈਂਟ ਦੇ ਅਧੀਨ ਸੂਚਕਾਂ ਦੇ ਆਧਾਰ ‘ਤੇ ਦਰਜ਼ਾ ਦਿੱਤਾ ਹੈ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਸਮੂਹ ਸਟਾਫ ਮੈਂਬਰਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
Check Also
ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ
ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …
Punjab Post Daily Online Newspaper & Print Media