Sunday, February 22, 2026

ਮਾਣ ਪੰਜਾਬੀਆਂ ‘ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ.ਕੇ ਵਲੋਂ ਮਾਂ ਬੋਲੀ ਪੰਜਾਬੀ ‘ਤੇ ਵਿਸ਼ੇਸ਼ ਕਵੀ ਦਰਬਾਰ

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਰਹਿਨੁਮਾਈ ਹੇਠ ਮਾਤ ਭਾਸ਼ਾ ਅਤੇ ਵਾਤਾਵਰਣ ਤੇ ਵਿਸ਼ੇਸ਼ ਕਾਵਿ ਗੋਸ਼ਟੀ ਦਾ ਆਯੋਜਨ ਕੀਤਾ ਗਿਆ; ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਗੁਰਪ੍ਰੀਤ ਕੌਰ ਅਤੇ ਅਣਿਮੇਸ਼ਵਰ ਕੌਰ ਦਿੱਲੀ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਦੇਸ਼ ਵਿਦੇਸ਼ ਤੋਂ ਕਵੀਆਂ ਅਤੇ ਕਵਿੱਤਰੀਆਂ ਨੇ ਇਸ ਕਾਵਿ ਗੋਸ਼ਟੀ ਵਿੱਚ ਹਿੱਸਾ ਲਿਆ।ਸਭ ਤੋਂ ਪਹਿਲਾਂ ਚੇਅਰਮੈਨ ਨੇ ਸਾਰੇ ਕਵੀਆਂ, ਕਵਿੱਤਰੀਆਂ ਅਤੇ ਆਨਲਾਈਨ ਜੁੜੇ ਹੋਏ ਦਰਸ਼ਕਾਂ ਨੂੰ “ਜੀ ਆਇਆਂ” ਕਹਿੰਦਿਆਂ ਕਾਵਿ ਗੋਸ਼ਟੀ ਦਾ ਆਗਾਜ਼ ਕੀਤਾ।ਉਪ ਚੇਅਰਪਰਸਨ ਡਾ. ਇੰਦਰਪਾਲ ਕੌਰ ਤੇ ਕੋਮੀ ਪ੍ਰਧਾਨ ਸਰਦੂਲ ਸਿੰਘ ਭੱਲਾ ਨੇ ਸਾਰਿਆਂ ਦਾ ਸਵਾਗਤ ਕੀਤਾ।
ਪ੍ਰੋਗਰਾਮ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕਰਕੇ ਸਭ ਨੂੰ ਮਾਤ ਭਾਸ਼ਾ ਨਾਲ ਜੁੜਨ ਲਈ ਕਿਹਾ।ਕਵੀ ਦਰਬਾਰ ਦੀ ਪ੍ਰਧਾਨਗੀ ਮੰਚ ਦੀ ਜਨਰਲ ਸਕੱਤਰ ਪ੍ਰੋ. ਦਵਿੰਦਰ ਖੁਸ਼ ਧਾਲੀਵਾਲ ਨੇ ਕੀਤੀ।ਡਾ. ਗੁਰਪ੍ਰੀਤ ਕੌਰ ਮੁੱਖ ਮਹਿਮਾਨ ਨੇ ਮਾਂ ਬੋਲੀ ਪੰਜਾਬੀ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਵਿਚਾਰ ਪੇਸ਼ ਕੀਤੇ ਅਤੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੇ ਕਾਰਜ਼ਾਂ ਦੀ ਪ੍ਰਸੰਸਾ ਕੀਤੀ।ਪ੍ਰੋਗਰਾਮ ਦੇ ਕਨਵੀਨਰ ਮੈਡਮ ਰਾਜਬੀਰ ਕੌਰ ਗਰੇਵਾਲ ਬਾਰੇ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਇਹ ਹਸਮੁੱਖ ਚਿਹਰਾ, ਮੰਚ ਦਾ ਹੀਰਾ ਹੈ, ਜੋ ਕਿ ਸਿੱਖਿਆ, ਸਮਾਜ ਅਤੇ ਸਾਹਿਤਕ ਖੇਤਰ ਵਿੱਚ ਵੱਗਦੇ ਦਰਿਆ ਦੀ ਤਰ੍ਹਾਂ ਹੈ।ਉਸ ਨੇ ਬਹੁਤ ਛੋਟੀ ਉਮਰ ਵਿੱਚ ਹੀ ਬੁਲੰਦੀਆਂ ਨੂੰ ਛੂਹਿਆ ਹੈ।ਸੰਚਾਲਕ ਵਜੋਂ ਮੈਡਮ ਕੁਲਵਿੰਦਰ ਕੌਰ ਨੰਗਲ ਨੇ ਸੇਵਾ ਨਿਭਾਈ ਗਈ।
ਡਾ. ਗੁਰਪ੍ਰੀਤ ਕੌਰ, ਅਣਿਮੇਸ਼ਵਰ ਕੌਰ ਦਿੱਲੀ, ਡਾ. ਦਲਬੀਰ ਸਿੰਘ ਕਥੂਰੀਆ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਡਾ. ਇੰਦਰਪਾਲ ਕੌਰ, ਸਰਦੂਲ ਸਿੰਘ ਭੱਲਾ, ਪ੍ਰੋ. ਦਵਿੰਦਰ ਖੁਸ਼ ਧਾਲੀਵਾਲ, ਰਾਜਬੀਰ ਕੌਰ ਗਰੇਵਾਲ, ਮਨਦੀਪ ਕੌਰ ਸੁਲਤਾਨਵਿੰਡ (ਮੀਡੀਆ ਅਡਵਾਈਜ਼ਰ), ਲੈਕਚਰਾਰ ਸੁਖਵਿੰਦਰ ਕੌਰ ਬਾਜਵਾ, ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਕੁਲਵਿੰਦਰ ਕੌਰ ਨੰਗਲ, ਡਾ ਨਿਰਮ ਜੋਸ਼ਨ, ਮਨਦੀਪ ਹੈਪੀ ਜੋਸ਼ਨ, ਸਤਿੰਦਰਜੀਤ ਕੌਰ ਅੰਮ੍ਰਿਤਸਰ ਤੋਂ, ਜਗਨਨਾਥ ਉਦੋਕੇ ਨਿਮਾਣਾ, ਸੋਹਣ ਸਿੰਘ ਗੇਂਦੂ, ਸੁਰਿੰਦਰ ਕੌਰ ਸਰਾਏ, ਮਰਕਸ ਪਾਲ ਗੁੰਮਟਾਲਾ ਸਮੇਤ ਡਾ. ਗੁਰਸ਼ਿੰਦਰ ਕੌਰ ਤੇ ਮਹਿਮੂਦ ਮਲੇਰਕੋਟਲਾ ਨੇ ਹੀ ਬਹੁਤ ਹੀ ਖੂਬਸੂਰਤ ਕਵਿਤਾਵਾਂ ਸੁਣਾਈਆਂ।ਡਾ. ਗੁਰਪ੍ਰੀਤ ਕੌਰ ਸਵਰਗੀ ਈਸ਼ਵਰ ਚਿਤਰਕਾਰ ਦੀ ਬੇਟੀ ਅਣਿਮੇਸ਼ਵਰ ਕੌਰ, ਜੋ ਕਿ ਵਿਸੇਸ਼ ਮਹਿਮਾਨ ਸਨ, ਦੀ ਨਜ਼ਮ ਨੂੰ ਵੀ ਬਾਕਮਾਲ ਦੱਸਿਆ।
ਕਾਵਿ ਗੋਸ਼ਟੀ ਨੂੰ ਸਫਲ ਬਣਾਉਣ ਲਈ ਸਮੁੱਚੀ ਪ੍ਰਬੰਧਕੀ ਕਮੇਟੀ ਵਲੋਂ ਹਾਜ਼ਰ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …