ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਪਦਮ ਸ਼੍ਰੀ ਅਲੰਕ੍ਰਿਤ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ
ਨਾਲ ਬੀ.ਬੀ.ਕੇ.ਡੀ.ਏ.ਵੀ ਪਬਲਿਕ ਸਕੂਲ ਯਾਸੀਨ ਰੋਡ ਅੰਮ੍ਰਿਤਸਰ ਵਿਖੇ ਉਸ ਪਰਮ ਪਿਤਾ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪਵਿੱਤਰ ਹਵਨ ਦਾ ਅਯੋਜਨ ਕੀਤਾ ਗਿਆ। ਪਵਿੱਤਰ ਮੰਤਰਾਂ ਦੇ ਉਚਾਰਨ ਕਰਦੇ ਹੋਏ ਉਥੇ ਮੌਜੂਦ ਹਰੇਕ ਨੇ ਸਕੂਲ ਦੀ ਸਫਲਤਾ ਅਤੇ ਸਭ ਦੀ ਤੰਦਰੁਸਤੀ ਦੇ ਲਈ ਪ੍ਰਾਰਥਨਾ ਕੀਤੀ।1980 ਤੋਂ ਸ਼ੁਰੂਆਤ ਕਰਨ ਵਾਲੇ ਇਸ ਸਕੂਲ ਨੇ ਹਮੇਸ਼ਾਂ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਬੱਚਿਆਂ ਵਿੱਚ ਨੈਤਿਕ ਗੁਣਾਂ ਦਾ ਸੰਚਾਰ ਕਰਦੇ ਹੋਏ ਸਕੂਲ ਨਿਰੰਤਰ ਕੰਮ ਕਰਦਾ ਰਿਹਾ ਹੈ।
ਪਵਿੱਤਰ ਹਵਨ ਦੇ ਯਜਮਾਨ ਡਾ. ਜੇ.ਪੀ ਸ਼ੂਰ, ਡਾਇਰੈਕਟਰ ਪੀ.ਐਸ-1 ਅਤੇ ਏਡਿਡ ਸਕੂਲਜ਼ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਦਰਸ਼ਨ ਕਪੂਰ, ਖੇਤਰੀ ਅਧਿਕਾਰੀ ਪੰਜਾਬ ਜ਼ੋਨਸ਼ਏ ਡਾ. ਨੀਲਮ ਕਾਮਰਾ, ਸਕੂਲ ਦੇ ਪ੍ਰਬੰਧਕ ਡਾ. ਪੱਲਵੀ ਸੇਠੀ ਅਤੇ ਲੋਕਲ ਮੈਨੇਜਿੰਗ ਕਮੇਟੀ ਮੈਂਬਰ ਡਾ. ਅੰਜਨਾ ਗੁਪਤਾ ਪਿ੍ਰੰਸੀਪਲ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ, ਪਰਮਜੀਤ ਕੁਮਾਰ ਪਿ੍ਰੰਸੀਪਲ ਜੀ.ਐਨ.ਡੀ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ, ਅਜੈ ਬੇਰੀ ਪਿ੍ਰੰਸੀਪਲ ਡੀ.ਏ.ਵੀ ਸੀ. ਸੈ. ਸਕੂਲ ਹਾਥੀ ਗੇਟ ਅੰਮ੍ਰਿਤਸਰ ਸਨ।ਉਨ੍ਹਾਂ ਨੇ ਵਿਦਿਆਰਥੀਆਂ ਤੇ ਸਟਾਫ ਦੇ ਤੰਦਰੁਸਤ ਰਹਿਣ ਲਈ ਆਪਣਾ ਆਸ਼ੀਰਵਾਦ ਦਿੱਤਾ।
ਸਕੂਲ ਟੀਚਰ ਇੰਚਾਰਜ ਸ਼੍ਰੀਮਤੀ ਤਰਨਦੀਪ ਕੌਰ ਨੇ ਸਕੂਲ ਨੂੰ ਸਫਲਤਾ ਦੇ ਸ਼ਿਖਰ ‘ਤੇ ਪਹੰੁਚਣ ਦੀ ਕਾਮਨਾ ਕੀਤੀ ਅਤੇ ਆਉਣ ਵਾਲੀਆਂ ਮਹਾਨ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡੀ.ਏ.ਵੀ ਸੰਸਥਾ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਹਰੇਕ ਦਾ ਨੈਤਿਕ ਫਰਜ਼ ਹੈ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media