Saturday, March 14, 2026

ਸੇਵਾ ਮੁਕਤੀ ‘ਤੇ ਡਾਇਰੈਕਟਰ ਡਾ. ਸੈਲੇਦਰ ਜੈਨ ਦਾ ਵਿਦਾਇਗੀ ਸਮਾਰੋਹ

ਸੰਗਰੂਰ, 15 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ (ਡੀਮਡ ਯੂਨੀਵਰਸਿਟੀ) ਦੇ ਡਾਇਰੈਕਟਰ ਡਾਕਟਰ ਸੈਲੇਦਰ ਜੈਨ ਜੋ 2017 ਤੋਂ ਆਪਣੀਆ ਸੇਵਾਵਾ ਨਿਭਾਅ ਰਹੇ ਸਨ ਦੇ ਸਨਮਾਨ ਵਿੱਚ ਸਲਾਈਟ ਦੇ ਅਧਿਆਪਨ ਕਰਮਚਾਰੀਆਂ, ਸਲਾਈਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਅਤੇ ਸਲਾਈਟ ਇੰਪਲਾਈਜ ਐਸੋਸੀਏਸ਼ਨ ਵਲੋਂ ਸਾਝੇ ਤੌਰ ‘ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਸਥਾਨਕ ਮੁੱਖ ਆਡੀਟੋਰੀਅਮ ਵਿਖੇ ਕੀਤਾ ਗਿਆ।ਡਾ. ਜੇ.ਐਸ ਢਿੱਲੋਂ, ਡਾਕਟਰ ਪੀ.ਐਸ ਪਨੇਸਰ, ਡਾਕਟਰ ਰਾਜੇਸ਼ ਕੁਮਾਰ, ਡਾਕਟਰ ਅਮਰਜੀਤ ਸਿੰਘ ਧਾਲੀਵਾਲ, ਰਜਿਸਟਰਾਰ ਮੋਹਨ ਅਰੋੜਾ, ਡਾਕਟਰ ਅਜਾਤ ਸੱਤਰੂ ਅਰੋੜਾ, ਜੁਝਾਰ ਲੌਗੋਂਵਾਲ ਦੀ ਪਧਾਨਗੀ ਹੇਠ ਸਮਾਰੋਹ ਯਾਦਗਾਰੀ ਹੋ ਨਿਬੜਿਆ।ਵੱਖ-ਵੱਖ ਬੁਲਾਰਿਆਂ ਨੇ ਡਾਕਟਰ ਜੈਨ ਨੂੰ ਇੱਕ ਇਮਾਨਦਾਰ, ਸਿਰੜੀ, ਮਿਹਨਤੀ, ਸਮਾਜ ਸੇਵਕ, ਆਲਾ ਦਰਜ਼ੇ ਦਾ ਅਧਿਆਪਕ ਅਤੇ ਜਮਹੂਰੀ ਪ੍ਰਸ਼ਾਸ਼ਕ ਦੱਸਦਿਆਂ ਉਨ੍ਹਾਂ ਦੀ ਅਗਵਾਈ ਵਿੱਚ ਸੰਸਥਾ ਦੀਆਂ ਅਕਾਦਮਿਕ ਅਤੇ ਹੋਰ ਖੇਤਰਾਂ ਵਿੱਚ ਮਾਰੀਆਂ ਮੱਲਾਂ ਦੱਸੀਆਂ।ਮੰਚ ਸੰਚਾਲਨ ਕਰਦਿਆਂ ਡਾਕਟਰ ਅਜਾਤ ਸੱਤਰੂ ਨੇ ਪਿਛਲੇ 6 ਸਾਲਾਂ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ।ਸੰਸਥਾ ਦੇ ਲੋਕ ਸੰਪਰਕ ਅਧਿਕਾਰੀ ਡਾਕਟਰ ਅਜੈ ਪਾਲ ਸਿੰਘ ਨੇ ਕਿਹਾ ਕਿ ਸਮਾਰੋਹ ਦੇ ਮੁੱਖ ਮਹਿਮਾਨ ਡਾਕਟਰ ਸੈਲੇਦਰ ਜੈਨ ਨੇ ਕਰਮਚਾਰੀਆਂ ਨੂੰ ਸੰਸਥਾ ਦੀ ਤਰੱਕੀ ਲਈ ਸਭ ਨੂੰ ਸਖਤ ਮਿਹਨਤ ਕਰਦੇ ਰਹਿਣ ਦਾ ਸੱਦਾ ਦਿੱਤਾ।ਉਨਾਂ ਉਥੇ ਬੇਹੱਦ ਭਾਵੁਕ ਰੌਂਅ ਵਿੱੱਚ ਸੰਸਥਾ ਵਿੱਚ ਬਿਤਾਏ ਪਲਾਂ ਨੂੰ ਯਾਦ ਕੀਤਾ।ਉਨ੍ਹਾਂ ਦੀ ਜੀਵਨ ਸਾਥਣ ਸ਼ੋਭਨਾ ਜੈਨ ਸਮਾਗਮ ਵਿੱਚ ਮੌਜ਼ੂਦ ਰਹੇ।ਪ੍ਰੋ. ਜੈਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।ਡਾਕਟਰ ਸੀ.ਐਸ ਰਿਆੜ ਨੇ ਕਵਿਤਾ ਰਾਹੀਂ ਭਾਵਨਾਵਾਂ ਪ੍ਰਗਟ ਕੀਤੀਆਂ।
ਇਸ ਮੌਕੇ ਡਾਕਟਰ ਇੰਦਰਾਜ ਸਿੰਘ, ਡਾਕਟਰ ਦਮਨਪੀਤ ਸਿੰਘ, ਡਾਕਟਰ ਪੀ ਕੁਮਾਰ, ਡਾ. ਆਰ.ਕੇ ਯਾਦਵ, ਵਿਜੈ ਪਰਾਸ਼ਰ, ਅਵਤਾਰ ਸਿੰਘ, ਪ੍ਰਵੀਨ ਕੁਮਾਰ, ਸੁਖਦੀਪ ਕੌਰ, ਤਾਰ ਸਿੰਘ, ਜਗਦੀਸ਼ ਚੰਦ, ਮੋਹਨ ਲਾਲ ਹਾਜ਼ਰ ਸਨ।

 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …