Sunday, February 22, 2026

ਭਗਤ ਪੂਰਨ ਸਿੰਘ ਦੀ 31ਵੀਂ ਬਰਸੀ ਨੂੰ ਸਮਰਪਿਤ ਮਨਸੂਈ ਅੰਗਾਂ ਦੀ ਅਸੈਸਮੈਂਟ ਦਾ ਵਿਸ਼ੇਸ਼ ਕੈਂਪ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਸਥਾਨਕ ਪਿੰਗਲਵਾੜਾ ਸ਼ਾਖਾ ਵਿਖੇ ਰੈਡ ਕਰਾਸ ਵਿਕਲਾਂਗ ਤੇ ਪੁਨਰਵਾਸ ਕੇਂਦਰ ਨਾਲ ਮਿਲ ਕੇ ਅੰਗਹੀਣ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਹਰਜੀਤ ਸਿੰਘ ਅਰੋੜਾ ਸਹਿ-ਪ੍ਰਬੰਧਕ ਅਤੇ ਮਿੰਟੂ ਬਾਂਸਲ ਇੰਚਾਰਜ਼ ਰੈਡ ਕਰਾਸ ਸੰਗਰੂਰ ਕੇਂਦਰ ਦੀ ਦੇਖ-ਰੇਖ ਹੇਠ ਲਗਾਇਆ।ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਪ੍ਰਧਾਨ ਡਾਕਟਰ ਇੰਦਰਜੀਤ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ।ਕੈਂਪ ਦਾ ਉਦਘਾਟਨ ਬੀਬੀ ਪ੍ਰੀਤਇੰਦਰ ਕੌਰ (ਰਿਟਾ: ਜਿਲ੍ਹਾ ਅਟਾਰਨੀ ਅਫ਼ਸਰ) ਨੇ ਕੀਤਾ।ਪ੍ਰਿੰਸੀਪਲ ਗੁਰਮੀਤ ਕੌਰ ਭੱਠਲ, ਮੇਜਰ ਸਿੰਘ ਮਸਾਣੀ, ਸੁਰਿੰਦਰ ਪਾਲ ਸਿੰਘ ਸਿਦਕੀ, ਜਰਨੈਲ ਸਿੰਘ, ਡਾਕਟਰ ਨਵਨੀਤ ਕੌਰ ਡੈਂਟਲ ਸਰਜਨ ਵੀ ਹਾਜ਼ਰ ਸਨ।ਸ਼ਹਿਰ ਦੀਆਂ ਵੱਖ-ਵੱਖ ਬਸਤੀਆਂ ਤੋਂ ਬਿਨਾਂ ਪਾਤੜਾਂ, ਖੇਤਲਾ, ਛਾਜਲੀ, ਧੂਰੀ, ਲੱਡਾ, ਕਿਲਾ ਹਕੀਮਾਂ ਤੇ ਬਡਰੁੱਖਾਂ ਦੇ ਅੰਗਹੀਣ ਕੈਂਪ ਵਿੱਚ ਪਹੁੰਚੇ।
ਡਾਕਟਰ ਉਪਾਸਨਾ, ਡਾਕਟਰ ਹਰਮਨਪ੍ਰੀਤ ਕੌਰ ਫੀਜੀਓਥਰੈਪਿਸਟ ਅਮ੍ਰਿੰਤਸਰ ਅਤੇ ਸਰਵਨ ਸਿੰਘ ਇੰਚਾਰਜ ਬਨਾਉਟੀ ਅੰਗ ਕੇਂਦਰ ਮਾਨਾ ਵਾਲਾ ਅਮਿ੍ੰਤਸਰ ਨੇ ਮਰੀਜ਼ਾਂ ਦੇ ਲੋੜੀਂਦੇ ਅੰਗਾਂ ਦਾ ਜਾਇਜ਼ਾ ਲਿਆ।ਜਦੋਂ ਕਿ ਰਮਨ ਕੁਮਾਰ ਟੈਕਨੀਸ਼ੀਅਨ, ਰਵੀ ਸਿੰਘ, ਲਵਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਜਸਪ੍ਰੀਤ ਕੌਰ ਮੀਡੀਆ ਇੰਚਾਰਜ਼ ਅੰਮ੍ਰਿਤਸਰ ਦੇ ਨਾਲ ਰਾਣੀ ਬਾਲਾ, ਮਨਪ੍ਰੀਤ ਕੌਰ, ਪ੍ਰੇ੍ਮ ਲਤਾ, ਪੂਜਾ ਸ਼ਾਖਾ ਨਰਸਿੰਗ ਸਟਾਫ਼ ਨੇ ਸਹਿਯੋਗ ਕੀਤਾ।ਡਾਕਟਰ ਇੰਦਰਜੀਤ ਕੌਰ ਨੇ ਦੱਸਿਆ ਕਿ ਅਸੀਂ ਮਾਨਾਵਾਲਾ ਵਿਖੇ ਨਵੰਬਰ 2003 ਵਿੱਚ ਭਗਤ ਪੂਰਨ ਸਿੰਘ ਬਨਾਉਟੀ ਅੰਗ ਕੇਂਦਰ ਸਥਾਪਿਤ ਕੀਤਾ ਸੀ।ਜਿਸ ਵਿੱਚ 22000 ਤੋਂ ਵੱਧ ਅੰਗਹੀਣਾਂ ਦੀ ਬਿਲਕੁੱਲ ਫਰੀ ਸੇਵਾ ਕੀਤੀ ਜਾ ਚੁੱਕੀ ਹੈ।ਕੇਂਦਰ ਵਲੋਂ ਵਹੀਲ ਚੇਅਰ ਵਾਲੀ ਵਿਸ਼ੇਸ਼ ਬੱਸ ਤਿਆਰ ਕੀਤੀ ਗਈ ਹੈ ਤਾਂ ਕਿ ਮਰੀਜ਼ਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਵੇ।ਉਨ੍ਹਾਂ ਕਿਹਾ ਕਿ ਜਦੋਂ ਸ਼ਾਖਾ ਸੰਗਰੂਰ ਵਿੱਚ ਦਾਖਲ ਸਬੰਧਿਤ ਮਰੀਜ਼ਾਂ ਦੇ ਵੀ ਅੰਮ੍ਰਿਤਸਰ ਤੋਂ ਤਿਆਰ ਕੀਤੇ ਬਨਾਉਟੀ ਅੰਗ ਲਗਾਏ ਤਾਂ ਫੈਸਲਾ ਕੀਤਾ ਕਿ ਅਜਿਹਾ ਕੈਂਪ ਸੰਗਰੂਰ ਵਿਖੇ ਵੀ ਲਗਾਇਆ ਜਾਵੇਗਾ।ਸੋ ਅੱਜ ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ ਨੂੰ ਸਮਰਪਿਤ ਲਗਾਏ ਇਸ ਕੈਂਪ ਵਿੱਚ 17 ਅੰਗਹੀਣ ਵਿਅਕਤੀਆਂ ਨੇ ਇਸ ਕੈਂਪ ਦਾ ਲਾਭ ਉਠਾਇਆ ਹੈ।ਹਰਜੀਤ ਸਿੰਘ ਅਰੋੜਾ ਨੇ ਕਿਹਾ ਕਿ ਇਹਨਾਂ ਮਰੀਜ਼ਾਂ ਨੂੰ ਪਿੰਗਲਵਾੜਾ ਸੰਗਰੂਰ ਵਲੋਂ ਮਾਨਾਵਾਲਾ ਕੇਂਦਰ ਅੰਮ੍ਰਿਤਸਰ ਵਿਖੇ ਮਨਸੂਈ ਅੰਗ ਲਗਾ ਕੇ ਵਾਪਸ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਾਇਆ ਜਾਵੇਗਾ।
ਇਸ ਮੌਕੇ ਕੈਪਟਨ ਨਰਿੰਦਰ ਸਿੰਘ ਭੱਠਲ, ਹੈਡ ਮਾਸਟਰ ਮੁਖਤਿਆਰ ਸਿੰਘ, ਪ੍ਰਿੰਸੀਪਲ ਇਕਬਾਲ ਸਿੰਘ, ਕੁਲਵੰਤ ਸਿੰਘ ਅਕੋਈ, ਬਲਦੇਵ ਸਿੰਘ ਗੋਸਲ, ਬਲਵੰਤ ਸਿੰਘ ਚੰਗਾਲ, ਪ੍ਰੋ. ਨਰਿੰਦਰ ਸਿੰਘ, ਗੁਰਦਰਸ਼ਨ ਸਿੰਘ ਢਿੱਲੋਂ, ਤੇਜਾ ਸਿੰਘ ਮੰਗਵਾਲ ਆਦਿ ਨੇ ਪਿੰਗਲਵਾੜਾ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ।

 

 

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …