ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਹਲਕਾ ਲਹਿਰਾਗਾਗਾ ਦੇ ਪਿੰਡਾਂ ਵਿੱਚ ਹੜ੍ਹ ਕਾਰਨ
ਹੋਏ ਨੁਕਸਾਨ ਦਾ ਜਾਇਜ਼ਾ ਲੈਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਘੱਗਰ ਵਿੱਚ ਆਏ ਹੜ੍ਹ ਦੇ ਐਨੇ ਦਿਨ ਬੀਤ ਜਾਣ ‘ਤੇ ਵੀ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਦੀਆਂ ਸਮੱਸਿਆਵਾਂ ਵੱਲ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਧਿਆਨ ਨਹੀਂ ਦੇ ਰਿਹਾ।ਇਲਾਕੇ ਵਿੱਚ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਘੱਗਰ ਪਾਰ ਦੇ ਪਿੰਡਾਂ ਵਿੱਚ ਅਜੇ ਤੱਕ ਸਿਹਤ ਵਿਭਾਗ ਦਾ ਨਾ ਹੀ ਕੋਈ ਅਧਿਕਾਰੀ ਪਹੁੰਚਿਆ ਹੈ ਤੇ ਨਾ ਹੀ ਦਵਾਈਆਂ ਵਗੈਰਾ ਪੁੱਜੀਆਂ ਹਨ।ਜਿਆਦਾਤਰ ਪਿੰਡਾਂ ਦੇ 90 ਫੀਸਦੀ ਲੋਕ ਗਰੀਬ ਹਨ।ਉਨ੍ਹਾਂ ਕਿਹਾ ਕਿ ਬਨਾਰਸੀ ਨੇੜੇ ਘੱਗਰ ਦੇ ਟੁੱਟੇ ਬੰਨ੍ਹਾਂ ਨੂੰ ਪੂਰਨ ਲਈ ਸਰਕਾਰ ਦਾ ਇੱਕ ਬੰਦਾ ਵੀ ਨਹੀ ਪੁੱਜਾ, ਤਿੰਨ ਬੰਨ੍ਹਾਂ ਵਿਚੋ ਇੱਕ ਬੰਨ੍ਹ ਨੂੰ ਲੋਕ ਖੁਦ ਪੂਰ ਰਹੇ ਹਨ ਤੇ ਇੱਕ ਥਾਂ ਸਫਲ ਵੀ ਹੋਏ ਹਨ।ਜਦੋਜਹਿਦ ਕਰ ਰਹੇ ਲੋਕਾਂ ਦੀ ਹੌਸਲਾ ਅਫਜ਼਼ਾਈ ਕਰਨ ਲਈ ਵੀ ਕੋਈ ਨਹੀ ਪੁੱਜਿਆ।ਪੰਜਾਬ ਸਰਕਾਰ ਨੇ ਸਾਰਾ ਕੁੱਝ ਕੁਦਰਤ ਦੇ ਰਹਿਮ ‘ਤੇ ਛੱਡ ਦਿੱਤਾ ਲਗਦਾ ਹੈ। ਉਨ੍ਹਾਂ
ਢੀਂਡਸਾ ਨੇ ਅੱਜ ਖਨੌਰੀ, ਬਨਾਰਸੀ, ਬੋਪੁਰ, ਅਨਦਾਨਾ,ਚਾਦੂ, ਸ਼ਾਹਪੁਰ ਥੇੜੀ, ਮੰਡਵੀ, ਮਕਰੋੜ ਸਾਹਿਬ, ਫੂਲਦ, ਗਨੌਟਾ, ਰਾਮਪੁਰਾ, ਕੁਦਨੀ ਤੇ ਹਾਂਡਾ ਪਿੰਡਾਂ ਅੰਦਰ ਜਾਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਸਾਰੀਆਂ ਮੁਸ਼ਕਿਲਾਂ ਬਾਰੇ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਉੱਪਰ ਸਮੱਸਿਆਵਾਂ ‘ਤੇ ਗੌਰ ਕਰਨ ਲਈ ਜ਼ੋਰ ਪਾਇਆ।ਉਨਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਨਾਲ ਸਬੰਧਤ ਸਮੱਸਿਆਵਾਂ ਹੱਲ ਕਰਨ ਤੇ ਹੜ੍ਹ ਪੀੜ੍ਹਤਾਂ ਨੂੰ ਤੁਰੰਤ ਸਹਾਇਤਾ ਦੇਣ ਵਿੱਚ ਬਿਲਕੁੱਲ ਫੇਲ੍ਹ ਸਾਬਤ ਹੋਈ ਹੈ।
ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਗੁਰਦੀਪ ਸਿੰਘ ਮਕਰੋੜ ਸਾਹਿਬ, ਪਾਲ ਸਿੰਘ ਗਹਿਲਾ, ਮਹੀਪਾਲ ਭੂਲਣ ਸਾਬਕਾ ਚੇਅਰਮੈਨ, ਨਵੀਨ ਸ਼ਰਮਾ ਬਨਾਰਸੀ, ਗੁਰਦੀਪ ਕੋਟੜਾ, ਗੁਰਸੰਤ ਸਿੰਘ ਚੇਅਰਮੈਨ, ਰਾਕੇਸ਼ ਗਿੱਲ ਬਨਾਰਸੀ, ਛੱਜੂ ਸਿੰਘ, ਰਾਮਨਿਵਾਸ ਗਰਗ, ਬਲਰਾਜ ਸ਼ਰਮਾ, ਵਿਸਾਖੀ ਮਕਰੋੜ, ਇੰਦਰ ਅਨਦਾਨਾ, ਰਣਧੀਰ ਸੈਣੀ, ਤੋਂ ਇਲਾਵਾ ਹੋਰ ਆਗੂ ਤੇ ਵਰਕਰ ਮੌਜ਼ੂਦ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media