ਅੰਮ੍ਰਿਤਸਰ, 23 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੇਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬ ਵਿੱਚ
ਜਨਮੇ ਅਦਾਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਦੂਜੇ ‘ਸੁਰ ਉਤਸਵ’ ਦਾ ਉਦਘਾਟਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਸ਼੍ਰੋਮਣੀ ਅਦਾਕਾਰਾ ਜਤਿੰਦਰ ਕੌਰ, ਭੁਪਿੰਦਰ ਸਿੰਘ ਸੰਧੂ, ਗਾਇਕ ਹਰਿੰਦਰ ਸੋਹਲ, ਦਲਜੀਤ ਸਿੰਘ ਅਰੋੜਾ, ਰਾਣਾ ਪ੍ਰਤਾਪ ਸ਼ਰਮਾ ਆਦਿ ਨੇ ਸ਼ਮਾ ਰੋਸ਼ਨ ਕਰਕੇ ਕੀਤਾ।
ਸੁਰ ਉਤਸਵ ਦੇ ਪਹਿਲੇ ਦਿਨ ਬਾਲੀਵੁਡ ਜਗਤ ਦੇ ਸੁਪ੍ਰਸਿੱਧ ਅਦਾਕਾਰ ਜਤਿੰਦਰ ਕਪੂਰ ਨੂੰ ਸਮਰਪਿਤ ਕੀਤਾ।ਜਤਿੰਦਰ ਕਪੂਰ ‘ਤੇ ਫਿਲਮਾਏ ਹੋਏ ਗਾਣੇ ਗਾਉਣ ਵਾਲੇ ਡਾ. ਸੰਗੀਤਾ ਉਪਲ, ਡਾ. ਦਮਨਦੀਪ, ਡਾ. ਗੁਰਪ੍ਰੀਤ ਛਾਬੜਾ, ਡਾ. ਰਵੀ ਸੈਣੀ, ਡਾ. ਹਰਪ੍ਰੀਤ ਸਿੰਘ, ਦਵਿੰਦਰ ਖੋਸਲਾ, ਅਮਨ ਲੂਥਰਾ, ਡਾ. ਅਮਿਤ ਧਵਨ ਆਦਿ ਨੇ ਆਪਣੇ-ਆਪਣੇ ਅੰਦਾਜ਼ ਵਿੱਚ ਗਾਣੇ ਪੇਸ਼ ਕੀਤੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media