ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰ੍ਰੀਤ ਸਿੰਘ ਦੀ ਅਗਵਾਈ ਹੇਠ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਅੱਜ 26 ਜੁਲਾਈ 2023 ਨੂੰ ਰੋਜ਼ਗਾਰ ਕੈਂਪ ਲਗਾਇਆ ਜਾਣਾ ਹੈ।ਵਿਕਰਮ ਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਰਤਸਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਰਾਮ ਫਾਈਨਾਂਸ, ਬਜਾਜ ੲੈਲੀਆਨਜ਼, ਐਸ.ਬੀ.ਆਈ, ਕਰੈਡਿਟ ਕਾਰਟ ਆਦਿ ਮਸ਼ਹੂਰ ਕੰਪਨੀਆਂ ਭਾਗ ਲੈਣਗੀਆਂ।ਇਹਨਾਂ ਸਾਰੀਆ ਕੰਪਨੀਆਂ ਵਲੋਂ ਵੱਖ-ਵੱਖ ਅਸਾਮੀਆਂ ਲਈ 7000/- ਤੋਂ 25000/-ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।ਰੋਜ਼ਗਾਰ ਕੈਂਪ ਦਾ ਸਮਾਂ 10:00 ਵਜੇ ਤੋਂ 2:00 ਵਜੇ ਤੱਕ ਦਾ ਹੋਵੇਗਾ।ਵਧੇਰੇ ਜਾਣਕਾਰੀ ਲਈ ਦਫਤਰ ਦੇ ਨੰਬਰ 9915789068 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਖਾਲਸਾ ਕਾਲਜ ਨਰਸਿੰਗ ਵੱਲੋਂ ਅੰਤਰਰਾਸ਼ਟਰੀ ਅੰਗ ਦਾਨ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 22 (ਸੁਖਬੀਰ ਸਿੰਘ ਖੁਰਮਣੀਆਂ) ¸- ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਲੋਕਾਂ ‘ਚ ਅੰਗ ਦਾਨ …
Punjab Post Daily Online Newspaper & Print Media