ਸੰਗਰੂਰ, 28 ਜੁਲਾਈ (ਜਗਸੀਰ ਲੌਂਗੋਵਾਲ) – ਪਿਛਲੇ ਕੁੱਝ ਦਿਨਾਂ ਤੋਂ ਘੱਗਰ ਦੇ ਬੰਨ੍ਹ ਟੁੱਟਣ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਆਏ ਪਾਣੀ ਨਾਲ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ `ਚ ਵੀ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ।ਸੰਸਥਾ ਦੇ ਪ੍ਰਬੰਧਕਾਂ ਅਨੁਸਾਰ ਹੜ੍ਹ ਕਾਰਨ ਪ੍ਰਵਾਭਿਤ ਖੇਤਰਾਂ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਪੀੜਤਾਂ ਨੂੰ ਘਰੋ-ਘਰੀ ਲੰਗਰ, ਦੁੱਧ, ਪਾਣੀ, ਰਾਹਤ ਕਿੱਟਾਂ, ਦਵਾਈਆਂ, ਪਸ਼ੂਆਂ ਲਈ ਚਾਰਾ ਆਦਿ ਲੈ ਕੇ ਬੇੜੀਆਂ ਰਾਹੀਂ ਵੰਡਿਆ ਗਿਆ।ਇਸੇ ਤਰ੍ਹਾਂ ਫ਼ਤਿਹਾਬਾਦ ਜ਼ਿਲੇ ਵਿੱਚ ਪੈਂਦੇ ਪਿੰਡ ਜਾਲਕੀ, ਬਾਹਮਣਵਾਲਾ, ਪੁਲਾਟਾ ਅਤੇ ਬਲਿਆਲ ਵਿਖੇ ਕਲਗੀਧਰ ਟਰੱਸਟ ਵਲੋਂ ਰਾਸ਼ਨ-ਕਿੱਟਾਂ ਵੰਡੀਆਂ ਗਈਆਂ।ਉਨਾਂ ਕਿਹਾ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਜਾਣ ਨਾਲ ਹੜ੍ਹ ਦੀ ਚਪੇਟ ਵਿੱਚ ਆਏ ਨਾਲ ਲੱਗਦੇ ਕਈ ਪਿੰਡਾਂ ਝੁਗੀਆਂ ਪੀਰ ਬਖ਼ਸ਼, ਰਾਹਦਾਲਕੇ ਵਿੱਚ ਟਰੱਸਟ ਬੜੂ ਸਾਹਿਬ ਵਲੋਂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।ਇਸ ਰਾਸ਼ਨ-ਕਿੱਟ ਵਿੱਚ ਘਰ ਦਾ ਜਰੂਰੀ ਸਮਾਨ ਜਿਵੇਂ ਕਿ ਸੁੱਕੀਆਂ ਦਾਲਾਂ, ਖੰਡ, ਚਾਹ-ਪੱਤੀ, ਨਮਕ, ਆਟਾ, ਮਸਾਲੇ, ਸਰੋਂ ਦਾ ਤੇਲ ਅਤੇ ਹੋਰ ਵਸਤਾਂ ਸਨ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media