ਸੰਗਰੂਰ, 2 ਅਗਸਤ (ਜਗਸੀਰ ਲੌਂਗੋਵਾਲ)- ਸਰਕਾਰੀ ਪ੍ਰਾਇਮਰੀ ਸਕੂਲ ਲੋਹਾਖੇੜਾ ਵਿਖੇ ਤੈਨਾਤ ਮੈਡਮ ਹਰਜਿੰਦਰ ਕੌਰ ਲੌਂਗੋਵਾਲ ਵਲੋਂ ਆਪਣੇ ਜਨਮ ਦਿਨ ‘ਤੇ
ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ।ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਆਪਣੇ ਜਨਮ ਦਿਨ ਦੀ ਖੁਸ਼ੀ ਵਿੱਚ ਰੁੱਖ ਲਾਉਣ ਤੋਂ ਇਲਾਵਾ ਲੋੜਵੰਦਾਂ ਦੀ ਮਦਦ ਕਰਦੇ ਹਨ ਅਤੇ ਇਸ ਵਾਰ ਵੀ ਬੂਟੇ ਲਗਾਏ ਅਤੇ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੀ ਵੰਡਿਆ ਹੈ।ਸਕੂਲ ਪ੍ਰਿੰਸੀਪਲ ਮੈਡਮ ਜਸਵਿੰਦਰ ਕੌਰ ਤੇ ਸਾਰੇ ਸਟਾਫ ਵਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਮੈਡਮ ਕੁਲਦੀਪ ਕੌਰ, ਸ਼ੈਲੀ ਗੁਪਤਾ, ਸਤਵੰਤ ਕੌਰ, ਸ਼ਿੰਦਰ ਕੌਰ ਲੌਂਗੋਵਾਲ ਤੇ ਰਾਣੀ ਕੌਰ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media