Tuesday, March 10, 2026

ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ ਸਮਾਗਮ ਸੰਪਨ, ਉਘੀਆਂ ਸ਼ਖਸ਼ੀਅਤਾਂ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ ਦੇ ਸਬੰਧ ਵਿੱਚ 27-07-2023 ਤੋਂ ਆਰੰਭ ਸਹਿਜ ਪਾਠ ਦੇ ਭੋਗ ਅੱਜ 05-08-2023 ਨੂੰ ਸਵੇਰੇ ਪਾਏ ਗਏ।ਇਸ ਉਪਰੰਤ ਪਿੰਗਲਵਾੜਾ ਸੰਸਥਾ ਦੇ ਬੱਚਿਆਂ, ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਤਾਂ ਕਲਾ (ਰੋਪੜ) ਦੇ ਵਿਦਿਆਰਥੀ, ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਸਤਵਿੰਦਰ ਸਿੰਘ ਬੋਦਲ ਤੇ ਉਹਨਾਂ ਦੇ ਸਾਥੀ ਜਥੇ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸਿੰਘਾਪੁਰ ਨਿਵਾਸੀ ਅਮਰਦੀਪ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਵਿਨਿੰਦਰ ਕੌਰ ਵੱਲੋਂ ਗੁਰੂ ਨਾਨਕ ਦੇਵ ਜੀ ਬਾਰੇ ਬਣੀਆਂ ਅਨੋਖੀਆਂ ਦਸਤਾਵੇਜ਼ੀ ਫਿਲਮਾਂ ਨੂੰ ਤਿਆਰ ਕਰਕੇ ਸੰਗਤਾਂ ਨੂੰ ਸਮਰਪਿਤ ਕਰਨ ਲਈ ਦਿੱਤੇ ਯੋਗਦਾਨ ਲਈ ਪਿੰਗਲਵਾੜਾ ਸੰਸਥਾ ਵੱਲੋਂ ਭਗਤ ਪੂਰਨ ਸਿੰਘ ਮਾਨਵ ਸੇਵਾ ਐਵਾਰਡ ਨਾਲ ਸਨਮਾਨਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਰਾਹਾਂ ਤੇ ਆਪਣੇ ਜੀਵਨ ਵਿੱਚ ਚੱਲੇ, ਉਹਨਾਂ ਨੂੰ ਕਈ ਮੁਲਕਾਂ ਵਿੱਚ ਜਾ ਕੇ ਉਹਨਾਂ ਥਾਵਾਂ ਦੀ ਦਸਤਾਵੇਜ਼ੀ ਫਿਲਮ ਬਣਾਈ ਜੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਦੁਨੀਆਂ ਨੂੰ ਹੋਰ ਨਜ਼ਦੀਕੀ ਨਾਲ ਦਰਸ਼ਨ ਕਰਾਉਂਦੀ ਹੈ।ਅਮਰਦੀਪ ਸਿੰਘ ਦੀ ਬੇਟੀ ਦਾਤੀ ਕੌਰ ਵੱਲੋਂ ਆਪਣੇ ਹੱਥੀ ਬਣਾਈ ਪੇਟਿੰਗ ਡਾ. ਇੰਦਰਜੀਤ ਕੌਰ ਨੂੰ ਤੋਹਫ਼ੇ ਵਜੋਂ ਭੇਂਟ ਕੀਤੀ ਗਈ।
ਜਸਪ੍ਰੀਤ ਸਿੰਘ ਸਮੁੰਦਰੀ, ਅਮਰਦੀਪ ਸਿੰਘ ਵੱਲੋਂ ਤਿਆਰ ਦਸਤਾਵੇਜ਼ੀ ਵਿੱਚ ਸੰਗੀਤ ਦੀ ਸੇਵਾ ਨਿਭਾਉਣ ਵਾਲੇ ਭਾਈ ਸਤਵਿੰਦਰ ਸਿੰਘ ਬੋਦਲ ਅਤੇ ਮਹਾਂਵੀਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਖੇਤੀਬਾੜੀ ਮਾਮਲਿਆਂ ਦੇ ਮਾਹਿਰ ਅਤੇ ਉਘੇ ਲੇਖਕ ਦਵਿੰਦਰ ਸ਼ਰਮਾ ਦੇ ਲੇਖਾਂ ਨੂੰ ਇਕੱਤਰ ਕਰਕੇ ਕਿਤਾਬ ਦੇ ਰੂਪ ਵਿੱਚ ਪਿੰਗਲਵਾੜਾ ਸੰਸਥਾ ਵੱਲੋਂ ਪੁਸਤਕ ‘ਗਰਾਊਂਡ ਰੀਏਲਟੀ’ ਵੀ ਲੋਕ ਅਰਪਣ ਕੀਤੀ ਗਈ।ਦਵਿੰਦਰ ਸ਼ਰਮਾ ਨੇ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ।ਇਹ ਬਹੁਤ ਲੰਬੀ ਲੜਾਈ ਹੈ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਗਤ ਪੂਰਨ ਸਿੰਘ ਵਰਗੀ ਸਖਸ਼ੀਅਤ ਨੇ ਲੋਕਾਂ ਦੀ ਪੀੜ੍ਹ ਨੂੰ ਆਪਣੀ ਪੀੜ੍ਹ ਮੰਨਿਆ ਅਤੇ ਮਨੁੱਖਤਾ ਤੇ ਲਾਵਾਰਾਸਾਂ ਦੀ ਸੇਵਾ ਲਈ ਪੂਰਾ ਜੀਵਨ ਅਰਪਣ ਕਰ ਦਿੱਤਾ।ਉਹਨਾਂ ਨੇ ਪਿੰਗਲਵਾੜਾ ਸੰਸਥਾ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਪ੍ਰੋਗਰਾਮ ਵਿੱਚ ਸਵਰਗੀ ਸੁੰਦਰ ਲਾਲ ਬਹੁਗੁਣਾ (ਚਿਪਕੋ ਬਾਨੀ ਅੰਦੋਲਨ) ਦੇ ਪਰਿਵਾਰਕ ਮੈਂਬਰ, ਡਾ. ਪਾਠਕ ਅਤੇ ਮਧੂ ਪਾਠਕ, ਗੋਬਿੰਦ ਸਿੰਘ ਅਕੋਈ, ਇੰਪੀਰੀਅਲ ਹੋਟਲ ਨਵੀਂ ਦਿੱਲੀ ਵਾਲੇ, ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਮੰਤਰੀ ਅਤੇ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ, ਅਸ਼ੋਕ ਸੇਠੀ, ਗੁਰਚਰਨ ਸਿੰਘ ਨੂਰਪੁਰ ਉੱਘੇ ਵਾਤਾਵਰਨ ਚਿੰਤਕ ਅਤੇ ਲੇਖਕ ਆਦਿ ਉਚੇਰੇ ਤੌਰ ‘ਤੇ ਸ਼ਾਮਲ ਹੋਏ।ਸਟੇਜ ਦਾ ਸੰਚਾਲਨ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੁਸਾਇਟੀ ਵੱਲੋਂ ਕੀਤਾ ਗਿਆ।ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਗਤਾਂ ਉਚੇਚੇ ਤੌਰ ‘ਤੇ ਬੱਸਾਂ ਰਾਹੀਂ ਹੁੰਮ-ਹੰੁਮਾ ਕੇ ਪੁੱਜੀਆਂ ।
ਇਸ ਤੋਂ ਇਲਾਵਾ ਡਾ.ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਮੁਖਤਾਰ ਸਿੰਘ ਆਨਰੇਰੀ ਸਕੱਤਰ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਬੀਬੀ ਪ੍ਰੀਤਇੰਦਰ ਕੌਰ ਮੈਂਬਰ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ , ਬਖਸ਼ੀਸ਼ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ, ਬੀਬੀ ਸੁਰਿੰਦਰ ਕੌਰ ਭੱਟੀ, ਬੀਬੀ ਹਰਮਿੰਦਰ ਕੌਰ, ਡਾ. ਨਿਰਮਲ ਸਿੰਘ, ਯੋਗੇਸ਼ ਸੂਰੀ, ਨਰਿੰਦਰਪਾਲ ਸਿੰਘ ਸੋਹਲ, ਡਾ. ਅਮਰਜੀਤ ਸਿੰਘ ਗਿੱਲ, ਗੁਲਸ਼ਨ ਰੰਜਨ ਸ਼ੋਸਲ ਵਰਕਰ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ ਕੇਅਰ ਟੇਕਰ, ਹਰਪਾਲ ਸਿੰਘ ਸ਼ੋਸਲ ਵਰਕਰ ਚੰਡੀਗੜ੍ਹ ਡਾ.ਤੇਜਪਾਲ ਸਿੰਘ, ਗੋਲਡੀ ਬਾਬਾ ਬਕਾਲਾ, ਅਮਰਜੀਤ ਸਿੰਘ ਸਚਦੇਵਾ ਸੈਕਟਰੀ, ਪ੍ਰਿੰ. ਨਰੇਸ਼ ਕਾਲੀਆ, ਪ੍ਰਿੰ. ਅਨੀਤਾ ਬੱਤਰਾ, ਗੁਰਨਾਇਬ ਸਿੰਘ, ਦਿਲਬਾਗ ਸਿੰਘ, ਵੱਖ-ਵੱਖ ਵਾਰਡਾਂ ਦੇ ਇੰਚਾਰਜ, ਸਟਾਫ਼ ਮੈਂਬਰ ਆਦਿ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …