Thursday, February 26, 2026

ਮਰਹੂਮ ਸ਼ਾਇਰ ਦੇਵ ਦਰਦ ਦੀ ਪੁਸਤਕ “ਬਦਾਮੀ ਬਾਗ” ਹੋਈ ਲੋਕ ਅਰਪਿਤ

ਦੇਵ ਦਰਦ ਪੰਜਾਬੀ ਸ਼ਾਇਰੀ ਦਾ ਸ਼ਾਹ ਅਸਵਾਰ ਸੀ- ਵਿਦਵਾਨ

ਅੰਮ੍ਰਿਤਸਰ, 30 ਅਗਸਤ (ਦੀਪ ਦਵਿੰਦਰ ਸਿੰਘ) – ਪੰਜਾਬੀ ਸ਼ਾਇਰੀ ਵਿਚ ਵਿਸ਼ੇਸ਼ ਮੁਕਾਮ ਹਾਸਿਲ ਕਰਨ ਵਾਲੇ ਮਰਹੂਮ ਸ਼ਾਇਰ ਦੇਵ ਦਰਦ ਦੀ ਨਵ ਪ੍ਰਕਾਸ਼ਿਤ ਪੁਸਤਕ “ਬਦਾਮੀ ਬਾਗ” ਲੋਕ ਅਰਪਿਤ ਕੀਤੀ ਗਈ।ਜਨਵਾਦੀ ਲੇਖਕ ਸੰਘ ਅਤੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਲੋਂ ਦੇਵ ਦਰਦ ਹੁਰਾਂ ਦੇ ਜਨਮ ਦਿਵਸ ਮੌਕੇ ਜਾਰੀ ਇਸ ਪੁਸਤਕ ਨੂੰ ਜਾਰੀ ਕਰਦਿਆਂ ਅਹਿਦ ਲਿਆ ਗਿਆ ਕਿ ਹਰ ਵਰ੍ਹੇ ਇਸ ਦਿਨ ਨੂੰ ਸਕੂਲ ਦੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਵੇਗਾ।
ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸ਼ੁਰੂ ਹੋਏ ਇਸ ਸਮਾਗਮ ਦਾ ਆਗਾਜ਼ ਪ੍ਰਤੀਕ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੇਵ ਦਰਦ ਸਾਹਬ ਦੀ ਨਜ਼ਮ ਕਿ “ਦੁਆ ਕਰੀਂ ਕਿ ਮੈਂ ਪਰਤ ਆਵਾਂ” ਦੇ ਹਵਾਲੇ ਕਿਹਾ ਕਿ “ਬਦਾਮੀ ਬਾਗ” ਉਹਨਾਂ ਦੀਆਂ ਨਜ਼ਮਾਂ ਦੀ ਪੁਸਤਕ ਹੈ, ਜਿਸ ਨਾਲ ਉਹਨਾਂ ਦੇ ਮੁੜੵ ਪਰਤ ਆਉਣ ਦਾ ਝਉਲਾ ਵੀ ਪੈਂਦਾ ਹੈ।ਗਜ਼ਲਗੋ ਐਸ.ਨਸੀਮ ਨੇ ਕਿਹਾ ਇਸ ਪੁਸਤਕ ਦਾ ਸਰਵਰਕ ਵੀ ਦੇਵ ਦਰਦ ਸਾਹਬ ਆਪ ਤਿਆਰ ਕਰਵਾ ਕੇ ਗਏ ਸਨ ਅਤੇ ਇਸ ਪੁਸਤਕ ਪ੍ਰਤੀ ਉਹਨਾਂ ਵਿੱਚ ਉਤਸ਼ਾਹ ਵੀ ਬਹੁਤ ਸੀ।ਸ਼ਾਇਰ ਤਰਸੇਮ ਨੂਰ ਅਤੇ ਮਲਵਿੰਦਰ ਨੇ ਕਿਹਾ ਕਿ ਦੇਵ ਦਰਦ ਦੀ ਸ਼ਾਇਰੀ ਪਾਠਕਾਂ ਦੇ ਧੁਰ ਅੰਦਰ ਤੀਕ ਲਹਿ ਜਾਣ ਵਾਲੀ ਸ਼ਾਇਰੀ ਸੀ।ਜਗੀਰ ਕੌਰ ਮੀਰਾਂਕੋਟ ਅਤੇ ਸਰਬਜੀਤ ਸਿੰਘ ਸੰਧੂ ਨੇ ਪੁਸਤਕ ਦੀ ਆਮਦ ਦੀ ਸਰਾਹਨਾ ਕਰਦਿਆਂ ਕਿਹਾ ਕਿ ਆਪਣੇ ਵੰਡਿਆਂ ਦੀ ਖੁਸ਼ੀ ਹਾਸਲ ਕਰਨ ਦਾ ਇਹੋ ਉਤਮ ਕਾਰਜ਼ ਹੈ।ਡਾ ਮੋਹਨ, ਰਾਜ ਕੁਮਾਰ ਰਾਜ ਅਤੇ ਮਨਮੋਹਨ ਬਾਸਰਕੇ ਨੇ ਵੀ ਦੇਵ ਦਰਦ ਨਾਲ ਦਹਾਕਿਆਂ ਪੁਰਾਣੀ ਅਦਬੀ ਸਾਂਝ ਦੇ ਹਵਾਲੇ ਨਾਲ ਭਾਵਕ ਗੱਲਾ ਕੀਤੀਆਂ।ਤਰਕਸ਼ੀਲ ਆਗੂ ਸੁਮੀਤ ਸਿੰਘ, ਧਰਵਿੰਦਰ ਔਲਖ, ਗੁਰਮੁੱਖ ਸਿੰਘ, ਸੁਮੇਲ, ਅਮਰਿੰਦਰ ਸੋਹਲ ਅਤੇ ਅਸ਼ਵਨੀ ਕੁਮਾਰ ਨਾਮੇ ਸ਼ਾਹ ਨੇ ਵੀ ਸੰਬੋਧਨ ਕੀਤਾ।ਧੰਨਵਾਦ ਅੰਕਿਤਾ ਸਹਿਦੇਵ ਅਤੇ ਮੋਹਿਤ ਸਹਿਦੇਵ ਵਲੋਂ ਕੀਤਾ ਗਿਆ, ਜਦਕਿ ਇਸ ਦਿਨ ਨੂੰ ਹੋਰ ਯਾਦਗਾਰੀ ਬਣਾਉਣ ਲਈ ਸਪਰੈਡ ਪਬਲੀਕੇਸ਼ਨ ਵਲੋਂ ਅਗਾਂਹ ਵਧੂ ਲੇਖਕਾਂ ਦੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ।
ਇਸ ਸਮੇਂ ਕੋਮਲ ਸਹਿਦੇਵ, ਪਰਮਜੀਤ ਕੌਰ, ਤ੍ਰਿਪਤਾ, ਸ਼ਮੀ ਮਹਾਜਨ, ਸੁਭਾਸ਼ ਪਰਿੰਦਾ, ਨਵਦੀਪ ਕੁਮਾਰ, ਪੂਨਮ ਸ਼ਰਮਾ ਅਤੇ ਮੀਨਾਕਸ਼ੀ ਸ਼ਰਮਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …