Wednesday, July 15, 2026

ਪਿੰਡ ਸ਼ੇਰੋਂ ਵਿਖੇ ਮਨਾਇਆ ਤੀਆਂ ਦਾ ਤਿਉਹਾਰ

ਲੌਂਗੋਵਾਲ, 30 ਅਗਸਤ (ਜਗਸੀਰ ਲੌਂਗੋਵਾਲ) – ਲਾਗਲੇ ਪਿੰਡ ਸ਼ੇਰੋਂ ਦੀ ਅਮਰਾ ਪੱਤੀ ਵਿੱਚ ਤੀਆਂ ਦਾ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।ਧੀਆਂ ਨੇ ਸ਼ਾਨਦਾਰ ਰਵਾਇਤੀ ਪਹਿਰਾਵੇ ਵਿੱਚ ਆ ਕੇ ਪੂਰੇ ਜੋਸ਼ ਨਾਲ ਸ਼ਾਨਦਾਰ ਡਾਂਸ ਅਤੇ ਗਿੱਧਾ ਪਾਇਆ।ਪੰਜਾਬੀ ਲੋਕ ਨਾਚ ਅਤੇ ਗੀਤਾਂ ਨੇ ਪ੍ਰੋਗਰਾਮ ਨੂੰ ਹੋਰ ਰੰਗੀਨ ਬਣਾ ਦਿੱਤਾ।ਸਮਾਗਮ ਵਿੱਚ ਪਿੰਡ ਦੇ ਸਾਬਕਾ ਸਰਪੰਚ ਮਾਸਟਰ ਕੇਵਲ ਸਿੰਘ, ਰੂਪ ਸਿੰਘ, ਰਣਵੀਰ ਸਿੰਘ, ਮੱਖਣ ਸਿੰਘ ਇਕਾਈ ਪ੍ਰਧਾਨ ਉਗਰਾਹਾਂ, ਪੰਚ ਜਸਪ੍ਰੀਤ ਸਿੰਘ, ਸਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਪਤਵੰਤੇ ਸੱਜਣਾਂ ਨੇ ਹਾਜ਼ਰੀ ਲਗਵਾਈ।
ਸਾਬਕਾ ਸਰਪੰਚ ਮਾ. ਕੇਵਲ ਸਿੰਘ ਨੇ ਤੀਜ਼ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ।ਮਾਲਵੇ ਵਿੱਚ ਇਹ ਤਿਉਹਾਰ ਹਰ ਪਿੰਡ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਜਿੱਥੇ ਪਿੰਡ ਦੀਆਂ ਔਰਤਾਂ ਤੇ ਕੁੜੀਆਂ ਪੀਂਘਾਂ ਝੂਟਦੀਆਂ ਅਤੇ ਗਿੱਧਾ ਪਾਉਂਦੀਆਂ ਹਨ।ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ। ਇਸ ਨਾਲ ਖੁਸ਼ੀਆਂ ਵਿੱਚ ਵਾਧਾ ਹੁੰਦਾ ਹੈ ਅਤੇ ਆਪਸੀ ਭਾਈਚਾਰਕ ਸਾਂਝ ਵੀ ਵਧਦੀ ਹੈ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …