ਸੰਗਰੂਰ, 30 ਅਗਸਤ (ਜਗਸੀਰ ਲੌਂਗੋਵਾਲ) – ਸ਼ੇਰਪੁਰ ਨੇੜਲੇ ਪਿੰਡ ਟਿੱਬਾ ਦੇ ਜ਼ੰਮਪਲ ਗਾਇਕ ਤੇ ਗੀਤਕਾਰ ਦਵਿੰਦਰ ਟਿੱਬੇਆਲਾ ਦੇ ਲਿਖੇ ਤੇ ਗਾਏ ਗੀਤ “ਪੱਗ
ਸ਼ਾਇਨ” ਦਾ ਪੋਸਟਰ ਸੰਗਰੂਰ ਵਿਖੇ ਮੋਹਤਵਰ ਆਗੂਆਂ ਵਲੋਂ ਰਲੀਜ਼ ਕੀਤਾ ਗਿਆ।ਇਲਾਕੇ ਦੇ ਪ੍ਰਸਿੱਧ ਗਾਇਕ ਭਗਵਾਨ ਹਾਂਸ, ਸਾਹਿਤਕਾਰ ਕੁਲਵੰਤ ਸਿੰਘ ਕਸਕ, ਸੇਵਾ ਮੁਕਤ ਲੈਕਚਰਾਰ ਤੇ ਸਮਾਜ ਸੇਵੀ ਸਰਬਜੀਤ ਸਿੰਘ ਸੈਂਪਲੇ, ਜਤਿੰਦਰ ਸਿੰਘ ਵਿੱਕੀ ਕੋਚ, ਰਣਜੀਤ ਸਿੰਘ ਜਨਾਲ, ਵਰਿੰਦਰ ਸਿੰਘ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਵਿੰਦਰ ਟਿੱਬੇਆਲਾ ਇੱਕ ਸਾਬਤ ਸੂਰਤ ਸਿੱਖ ਹੋਣ ਦੇ ਨਾਲ-ਨਾਲ ਜਿਥੇ ਸਮਾਜਿਕ ਸੇਵਾਵਾਂ ਨਿਭਾਅ ਰਿਹਾ ਹੈ, ਉਥੇ ਹੀ ਉਹ ਆਪਣੇ ਗੀਤਾਂ ਰਾਹੀ ਪੰਜਾਬੀ ਸੱਭਿਆਚਾਰ ਦੀ ਸੇਵਾ ਵੀ ਕਰ ਰਿਹਾ ਹੈ।ਇਹ ਗੀਤ 26 ਅਗਸਤ ਵਾਲੇ ਦਿਨ ਯੂ-ਟਿਊਬ ਅਤੇ ਹੋਰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਰਲੀਜ਼ ਹੋ ਚੁੱਕਿਆ ਹੈ।ਭਗਵਾਨ ਹਾਂਸ ਨੇ ਕਿਹਾ ਕਿ ਪੱਗ ਨੇ ਪੰਜਾਬੀਆਂ ਨੂੰ ਪੂਰੀ ਵਿੱਚ ਇੱਕ ਖਾਸ ਪਛਾਣ ਦਿੱਤੀ ਹੈ। ਪਰਮਿੰਦਰ ਕੁਮਾਰ ਲੌਂਗੋਵਾਲ ਨੇ ਕਿਹਾ ਕਿ ਪੱਗ ਦਾ ਸਤਿਕਾਰ ਕਰਨਾ ਵੀ ਸਾਡਾ ਪਹਿਲਾ ਫਰਜ਼ ਹੈ।
ਇਸ ਸਮੇਂ ਜਸਵਿੰਦਰ ਸਿੰਘ ਲਹਿਰਾ, ਕਰਨ ਸਿੰਘ ਮੰਗੂ ਤੇ ਹੋਰ ਸ਼ਖਸੀਅਤਾਂ ਮੌਜ਼ੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media