ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਅੱਜ ਪ੍ਰਾਚੀਨ ਉਦਾਸੀਨ ਅਖਾੜਾ ਸੰਗਲ ਵਾਲਾ ਅੰਮ੍ਰਿਤਸਰ ਵਿਖੇ ਗੱਦੀ ਨਸ਼ੀਨ ਮਹੰਤ ਦਿਵਿਅੰਬਰ ਮੁਨੀ ਜੀ ਦੀ
ਦੇਖ-ਰੇਖ ਹੇਠ ਬਾਬਾ ਸ੍ਰੀ ਚੰਦ ਜੀ ਦੀ 529ਵੀਂ ਜਯੰਤੀ ਮਨਾਈ ਗਈ।ਅਖਾੜਾ ਸੰਗਲ ਵਾਲਾ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਹਰਜਿੰਦਰ ਸਿੰਘ ਰਾਜਾ ਜਿਲ੍ਹਾ ਸਕੱਤਰ ਓ.ਬੀ.ਸੀ ਮੋਰਚਾ ਅੰਮ੍ਰਿਤਸਰ ਭਾਜਪਾ ਨੇ ਹਾਜ਼ਰੀ ਲਵਾਈ ਅਤੇ ਮਹਾਂਪੁਰਖਾਂ ਦਾ ਆਸ਼ੀਰਵਾਦ ਲਿਆ।ਇਸ ਮੌਕੇ ਗੋਬਿੰਦ ਨਗਰ ਮੰਡਲ ਦੇ ਪ੍ਰਧਾਨ ਰਮਨ ਰਾਠੌਰ, ਬਲਜਿੰਦਰ ਸਿੰਘ ਬੱਬੂ ਤੇ ਰਵੀ ਮਹਿਰਾ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media