ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ’ਤੇ
‘ਸਵੱਛਤਾ ਹੀ ਸੇਵਾ-ਸਵੱਛਤਾ ਅਭਿਆਨ’ ਤਹਿਤ ਪ੍ਰੋਗਰਾਮ ਕਰਵਾਇਆ ਗਿਆ।ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਕਾਲਜ ਦੇ ਐਨ.ਐਸ.ਐਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਅਸਿਸਟੈਂਟ ਪ੍ਰੋਫੈਸਰ ਡਾ. ਸਤਿੰਦਰ ਢਿੱਲੋਂ ਦੀ ਅਗਵਾਈ ਹੇਠ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ।ਜਿਸ ਵਿੱਚ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ।
ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਅਤੇ ਸਾਡੀ ਜੀਵਨ-ਜਾਂਚ ਇਸ ਪ੍ਰਕਾਰ ਦੀ ਹੋ ਗਈ ਹੈ ਕਿ ਅਸੀ ਚੇਤੰਨ ਅਤੇ ਅਵਚੇਤਨ ਰੂਪ ’ਚ ਕਈ ਵਾਰ ਸਫ਼ਾਈ ਅਤੇ ਵਾਤਾਵਰਣ ਪ੍ਰਦੂਸ਼ਕਾਂ ਨੂੰ ਅਣਦੇਖਿਆ ਕਰ ਜਾਂਦੇ ਹਾਂ।ਪ੍ਰੰਤੂ ਸਾਨੂੰ ਵਾਤਾਵਰਣ ਪ੍ਰਤੀ ਚੇਤੰਨ ਹੋਣ ਦੀ ਜ਼ਰੂਰਤ ਹੈ ਅਤੇ ਕੁਦਰਤੀ ਸਰੋਤਾਂ ਦੀ ਬੇਫ਼ਜ਼ੂਲ ਵਰਤੋਂ ’ਤੇ ਰੋਕ ਲਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀ ਸਰਕਾਰ ਵਲੋਂ ਵਾਤਾਵਰਣ ਨੂੰ ਬਚਾਉਣ ਲਈ ਚੁੱਕੇ ਜਾ ਰਹੇ ਕਦਮਾਂ ’ਚ ਉਨ੍ਹਾਂ ਦਾ ਸਾਥ ਦੇਈਏ।
ਪ੍ਰਿੰ: ਹਰਪ੍ਰੀਤ ਕੌਰ ਨੇ ਕਿਹਾ ਕਿ ਵੱਖ-ਵੱਖ ਸਮੇਂ ਦੌਰਾਨ ਉਕਤ ਅਭਿਆਨ ਤਹਿਤ ਪਲਾਸਟਿਕ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ’ਤੇ ਐਕਟੇਸ਼ਨ ਲੈਕਚਰ, ਵੇਸਟ ਮੈਨੇਜ਼ਮੈਂਟ ’ਤੇ ਸੈਮੀਨਾਰ, ਸਵੱਛਤਾ ਹੀ ਸੇਵਾ ਲਈ ਸਹੁੰ ਚੁੱਕ ਸਮਾਗਮ, ਸਵੱਛਤਾ ਮੁਹਿੰਮ ਲਈ ਰੈਲੀ ਅਤੇ ਸਵੱਛਤਾ ਹੀ ਸੇਵਾ ਦੇ ਵਿਸ਼ੇ ’ਤੇ ਸਲੋਗਨ ਰਾਈਟਿੰਗ ਅਤੇ ਵਾਦ-ਵਿਵਾਦ ਮੁਕਾਬਲੇ ਦਾ ਆਯੋਜਨ ਵੀ ਕੀਤਾ ਗਿਆ।ਡਾ. ਢਿੱਲੋਂ ਅਤੇ ਕਾਲਜ ਐਨ.ਐਸ.ਐਸ ਵਲੰਟੀਅਰ ਦੀਆਂ ਕੋਸ਼ਿਸ਼ਾਂ ਦੀ ਸਰਾਹਣਾ ਕੀਤੀ।
ਇਸ ਪ੍ਰੋਗਰਾਮ ਵਿਚ ਡਾ. ਇੰਦੂ ਸੁਧੀਰ, ਡਾ. ਸੁਮਨ ਸੱਗੂ, ਡਾ. ਜੋਤਪ੍ਰੀਤ ਕੌਰ, ਡਾ. ਰਿਤੂ ਅਰੋੜਾ, ਸ੍ਰੀਮਤੀ ਹਰਸਿਮਰਨਜੀਤ ਕੌਰ, ਸੀ੍ਰਮਤੀ ਅੰਜ਼ੂ ਸ਼ਰਮਾ ਵਲੋਂ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media