ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ
ਆਨੰਦਪੁਰ ਸਾਹਿਬ ਰੋਪੜ ਵਿਖੇ ਰਾਜ ਪੱਧਰ `ਤੇ ਆਯੋਜਿਤ ਰੈਡ ਕਰਾਸ ਪ੍ਰਤੀਯੋਗਿਤਾ ਵਿੱਚ ਓਵਰਆਲ ਟਰਾਫੀ ਹਾਸਲ ਕੀਤੀ ਹੈ।ਪ੍ਰਤੀਯੋਗਿਤਾ ਦਾ ਆਯੋਜਨ ਮਾਨਵਤਾ ਦੇ ਪ੍ਰਤੀ ਭਾਈ ਘਨੱਈਆ ਜੀ ਦੀ ਸਮਰਪਣ ਭਾਵਨਾ ਨੂੰ ਸਮਰਪਿਤ ਸੀ।ਵਿਦਿਆਰਥਣਾਂ ਨੇ ਸਾਰੀਆਂ 10 ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈ ਕੇ ਇਨਾਮ ਪ੍ਰਾਪਤ ਕੀਤੇ।ਕਾਲਜ ਨੇ ਫੌਕ ਸਾਂਗ, ਪੋਸਟਰ ਮੇਕਿੰਗ ਅਤੇ ਫਰਸਟ ਏਡ ਵਿੱਚ ਪਹਿਲਾ ਸਥਾਨ, ਗਰੁੱਪ ਸੌਂਗ, ਕਵਿਤਾ ਉਚਾਰਨ ਵਿੱਚ ਤੀਸਰਾ ਸਥਾਨ, ਜਦਕਿ ਕਾਲਜੀਏਟ ਸਕੂਲ ਦੀ ਟੀਮ ਫਸਟ ਏਡ ਅਤੇ ਪੋਸਟਰ ਮੇਕਿੰਗ ਵਿੱਚ ਪਹਿਲੇ, ਫੌਕ ਸੋਂਗ ਵਿੱਚ ਦੂਸਰੇ ਅਤੇ ਗਰੁੱਪ ਸਾਂਗ ਵਿੱਚ ਤੀਸਰੇ ਸਥਾਨ `ਤੇ ਰਹੀ।
ਪਿ੍ਰੰਸੀਪਲ ਡਾ. ਪਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਵਧਾਈ ਦੇਂਦੇ ਹੋਏ ਉਹਨਾਂ ਨੂੰ ਭਵਿੱਖ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।ਸਥਾਨਕ ਪ੍ਰਬੰਧਕੀ ਕਮੇਟੀ ਪ੍ਰਧਾਨ ਸੁਦਰਸ਼ਨ ਕਪੂਰ ਨੇ ਵੀ ਜੇਤੂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਡਾ. ਨਰੇਸ਼ ਕੁਮਾਰ, ਡਾ. ਅਨੀਤਾ ਨਰੇਂਦਰ, ਡਾ. ਬੀਨੂ ਕਪੂਰ, ਡਾ. ਪ੍ਰਿਯੰਕਾ ਬੱਸੀ, ਪ੍ਰੋ. ਬਿੰਨੀ ਸ਼ਰਮਾ, ਨਰਿੰਦਰ ਕੁਮਾਰ, ਪਲਵਿੰਦਰ ਸਿੰਘ ਇਸ ਮੌਕੇ ਹਾਜ਼ਰ ਰਹੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media