Sunday, March 15, 2026

ਖ਼ਾਲਸਾ ਕਾਲਜ ਵਿਖੇ ‘ਨੌਜਵਾਨਾਂ ਲਈ ਵਿੱਤੀ ਸਿੱਖਿਆ’ ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਵਿਭਾਗ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਸਕਿਓਰਿਟੀਜ਼ ਮਾਰਕੀਟ (ਐਨ.ਆਈ.ਐਸ.ਐਮ), ਮੁੰਬਈ ਅਤੇ ਆਦਿਤਿਆ ਬਿਰਲਾ ਕੈਪੀਟਲ ਫਾਊਂਡੇਸ਼ਨ ਦੇ ਸਹਿਯੋਗ ਨਾਲ ‘ਨੌਜਵਾਨਾਂ ਲਈ ਵਿੱਤੀ ਸਿੱਖਿਆ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ।ਕਾਲਜ ਪ੍ਰਿੰਸੀਪਲ ਅਤੇ ਵਰਕਸ਼ਾਪ ਚੇਅਰਮੈਨ ਡਾ. ਮਹਿਲ ਸਿੰਘ ਦੇ ਯਤਨਾਂ ਸਦਕਾ ਕਰਵਾਈ ਇਸ ਵਰਕਸ਼ਾਪ ’ਚ ਐਨ.ਆਈ.ਐਸ.ਐਮ ਤੋਂ ਭਗਵੰਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਡਾ. ਮਹਿਲ ਸਿੰਘ ਨੇ ਵਰਕਸ਼ਾਪ ਡਾਇਰੈਕਟਰ ਡਾ. ਏ.ਕੇ ਕਾਹਲੋਂ ਨਾਲ ਮਿਲ ਕੇ ਭਗਵੰਤ ਸਿੰਘ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ।ਇਸ ਉਪਰੰਤ ਵਰਕਸ਼ਾਪ ਕੋ-ਆਰਡੀਨੇਟਰ ਡਾ. ਅਜੈ ਸਹਿਗਲ ਨੇ ਵਰਕਸ਼ਾਪ ਦੇ ਮੁੱਖ ਥੀਮ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਵਿਦਿਆਰਥੀਆਂ ’ਚ ਵਿੱਤੀ ਲੈਂਡਸਕੇਪ ’ਚ ਸਫਲਤਾਪੂਰਵਕ ਆਪਣੇ ਰਸਤੇ ਨੂੰ ਨੈਵੀਗੇਟ ਕਰਨ ਲਈ ਬੁਨਿਆਦੀ ਵਿੱਤੀ ਸੰਕਲਪਾਂ ਅਤੇ ਹੁਨਰਾਂ ਦੀ ਸਮਝ ਪੈਦਾ ਕਰਨਾ ਹੈ।ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਕਿਹਾ ਕਿ ਵਿੱਤੀ ਸਾਖਰਤਾ ਪ੍ਰੋਗਰਾਮਾਂ ਨੂੰ ਅਕਸਰ ਬਾਲਗਾਂ ਲਈ ਨਿਸ਼ਾਨਾ ਬਣਾਇਆ ਜਾਂਦਾ ਹੈ।
ਭਗਵੰਤ ਸਿੰਘ ਨੇ ਕਿਹਾ ਕਿ ਵਿੱਤੀ ਤੌਰ ’ਤੇ ਪੜਿਆ ਲਿਖਿਆ ਵਿਅਕਤੀ ਵੱਖ-ਵੱਖ ਕਿਸਮਾਂ ਦੇ ਵਿੱਤੀ ਉਤਪਾਦਾਂ ਦੀ ਤੁਲਨਾ ਕਰਨ ਅਤੇ ਇਸ ਸਬੰਧੀ ਫ਼ੈਸਲੇ ਲੈਣ ਲਈ ਬੇਹਤਰ ਢੰਗ ਨਾਲ ਲੈਸ ਹੁੰਦਾ ਹੈ ਕਿ ਕਿਹੜੇ ਉਤਪਾਦ ਉਨ੍ਹਾਂ ਦੀਆਂ ਲੋੜਾਂ ਦੇ ਅਨੁਕੂਲ ਹਨ।ਡਾ. ਕਾਹਲੋਂ ਨੇ ਕਿਹਾ ਕਿ ਵਿੱਤੀ ਸਾਖਰਤਾ ਵਿਦਿਆਰਥੀਆਂ ਨੂੰ ਹੁਨਰ ਅਤੇ ਗਿਆਨ ਦੇ ਇਕ ਸਮੂਹ ਨੂੰ ਪ੍ਰਾਪਤ ਕਰਨ ਦੇ ਯੋਗ ਬਣਾਉਂਦੀ ਹੈ ਜੋ ਇਕ ਵਿਅਕਤੀ ਨੂੰ ਆਪਣੇ ਸਮੂਹ ਵਿੱਤੀ ਸਰੋਤਾਂ ਨਾਲ ਸੂਚਿਤ ਅਤੇ ਪ੍ਰਭਾਵਸ਼ਾਲੀ ਫ਼ੈਸਲੇ ਲੈਣ ਦੇ ਕਾਬਲ ਬਣਾਉਂਦੀ ਹੈ।ਪ੍ਰੋ. ਮੀਨੂੰ ਚੋਪੜਾ ਨੇ ਮੰਚ ਸੰਚਾਲਨ ਕਰਦਿਆਂ ਧੰਨਵਾਦ ਮਤਾ ਪੇਸ਼ ਕੀਤਾ।
ਇਸ ਮੌਕੇ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਰਛਪਾਲ ਸਿੰਘ, ਡਾ. ਨਿਧੀ ਸਭਰਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …