ਸੰਗਰੂਰ, 16 ਅਕਤੂਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ ਲੌਂਗੋਵਾਲ) ਦੇ ਪ੍ਰੋ. ਅਜ਼ਾਤ
ਸ਼ੱਤਰੂ ਅਰੋੜਾ ਅਤੇ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਅਧਿਆਪਕਾ ਡਿੰਪਲ ਅਰੋੜਾ ਦੇ ਸਪੁੱਤਰ ਪੱਲਵ ਅਰੋੜਾ ਨੇ ਜੱਜ ਬਣ ਕੇ ਲੌਂਗੋਵਾਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਪੱਲਵ ਅਰੋੜਾ ਨੇ ਪੰਜਾਬ ਸਿਵਲ ਸਰਵਿਸਜ (ਜੁਡੀਸ਼ੀਅਰ) ਵਿਚੋਂ ਪੰਜਾਬ ਭਰ ਚੋਂ ਅੱਠਵੇਂ ਵੱਕਾਰੀ ਰੈਂਕ ਨਾਲ ਪਾਸ ਕੀਤੀ ਹੈ।ਪੱਲਵ ਨੇ ਇਹ ਉਪਲੱਬਧੀ ਗੰਭੀਰ ਮੈਡੀਕਲ ਸਮੱਸਿਆ ਹੋਣ ਦੇ ਬਾਵਜ਼ੂਦ ਪ੍ਰਾਪਤ ਕਰਕੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ।
ਉਸ ਦੇ ਪਿਤਾ ਪ੍ਰੋ. ਅਰੋੜਾ ਨੇ ਦੱਸਿਆ ਕਿ ਪ੍ਰੀਖਿਆ ਤੋਂ ਐਨ ਪਹਿਲਾਂ ਪੱਲਵ ਦੀਆਂ ਤਿੰਨ ਬੇਹੱਦ ਜਟਿਲ ਸਰਜਰੀਆਂ ਹੋਈਆਂ ਸਨ ਪ੍ਰੰਤੂ ਪੱਲਵ ਨੇ ਹੌਂਸਲਾ ਨਹੀਂ ਹਾਰਿਆ ਅਤੇ ਪੀ.ਸੀ.ਐਸ. ਦੀ ਪ੍ਰੀਖਿਆ ਸਨਮਾਨਜਨਕ ਰੈਂਕ ਨਾਲ ਪਾਸ ਕੀਤੀ ਹੈ।ਉਸ ਦੇ ਮਾਤਾ ਡਿੰਪਲ ਅਰੋੜਾ ਦੱਸਦੇ ਹਨ ਕਿ ਪੱਲਵ ਨੇ ਬਾਰਵੀਂ ਤੱਕ ਦੀ ਪੜਾਈ ਸੈਕਰਡ ਹਾਰਟ ਸਕੂਲ ਬਰਨਾਲਾ ਤੋਂ ਪ੍ਰਾਪਤ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਰਾਜੀਵ ਗਾਂਧੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ। ਪੱਲਵ ਅਰੋੜਾ ਨੇ ਦੱਸਿਆ ਕਿ ਗੰਭੀਰ ਮੈਡੀਕਲ ਸਮੱਸਿਆ ਦੇ ਬਾਵਜ਼ੂਦ ਇਸ ਅਹੁੱਦੇ ਤੱਕ ਉਹ ਆਪਣੇ ਭਰਾ ਅਦਿੱਤਿਆ ਅਰੋੜਾ ਅਤੇ ਮਾਤਾ-ਪਿਤਾ ਦੇ ਸਹਿਯੋਗ ਨਾਲ ਪਹੁੰਚ ਸਕਿਆ ਹੈ ਅਤੇ ਹੁਣ ਬਿਲਕੁੱਲ ਠੀਕ ਹੈ।ਪੱਲਵ ਦੀ ਇਸ ਪ੍ਰਾਪਤੀ ਤੋਂ ਬਾਅਦ ਲੌਂਗੋਵਾਲ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media