ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ) – ਜ਼ਿਲਾ ਪ੍ਰਸ਼ਾਸਨ ਵਲੋਂ ਭਾਰਤ ਸਰਕਾਰ ਦੇ ਅਦਾਰੇ ਅਲੀਮਕੋ ਦੇ ਸਹਿਯੋਗ ਨਾਲ ਸ਼ਹੀਦ ਕੈਪਟਨ ਅਮਰਦੀਪ
ਸਰਕਾਰੀ ਸੀਨੀ.ਸੈਕੰ. ਸਕੂਲ ਮਜੀਠਾ ਵਿੱਚ ਦਿਵਿਆਂਗਜਨਾ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਇਕ ਮੁਲਾਕਣ ਕੈਂਪ ਲਗਾਇਆ ਗਿਆ।
ਇਸ ਕੈਂਪ ਵਿਚ 100 ਦੇ ਕਰੀਬ ਦਿਵਿਆਂਗਜਨਾ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਮੁਸ਼ਕਿਲ ਅਨੁਸਾਰ ਉਹਨਾਂ ਨੂੰ ਮੋਟਰ ਵਾਲਾ ਟਰਾਈ ਸਾਇਕਲ, ਬਨਾਵਟੀ ਅੰਗ, ਪੌੜੀਆਂ ਅਤੇ ਸਮਾਰਟ ਫੋਨ ਅਤੇ ਸਮਾਰਟ ਸਟਿਕ ਆਦਿ ਦੇਣ ਲਈ ਰਜਿਸਟਰੇਸ਼ਨ ਕੀਤੀ ਗਈ।ਕੈਂਪ ਵਿਚ ਰਜਿਸਟਰਡ ਹੋਏ ਸਭ ਲੋਕਾਂ ਨੂੰ ਆਉਂਦੇ ਦੋ ਮਹੀਨਿਆਂ ਤੱਕ ਇਕ ਕੈਂਪ ਲਗਾ ਕੇ ਸਹਾਇਕ ਉਪਕਰਨਾਂ ਦੀ ਵੰਡ ਕਰ ਦਿੱਤੀ ਜਾਵੇਗੀ।ਉਪ ਮੰਡਲ ਮਜੀਠਾ ਮੈਡਮ ਹਰਨੂਰ ਢਿੱਲੋਂ ਵਲੋ ਕੈਂਪ ਦੇ ਪ੍ਰਬੰਧਾ ਦਾ ਜਾਇਜ਼ਾ ਲਿਆ ਗਿਆ।ਅਗਲਾ ਕੈਂਪ 18 ਅਕਤੂਬਰ 2023 ਨੂੰ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਲੜਕੇ ਅਜਨਾਲਾ ਵਿਖੇ ਲੱਗੇਗਾ।ਜੇਕਰ ਕੋਈ ਲਾਭ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ ਅਜਨਾਲਾ ਪਹੁੰਚ ਕੇ ਰਜਿਸਟਰਡ ਹੋ ਸਕਦਾ ਹੈ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media