Saturday, April 18, 2026

ਫਤਾਹਪੁਰ ਸੈਟਲਾਇਟ ਹਸਪਤਾਲ ਵਿਖੇ ਦੰਦਾਂ ਦਾ 36ਵਾਂ ਪੰਦਵਾੜਾ ਸਮਾਪਨ ਦਿਵਸ ਮਨਾਇਆ

ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਅਤੇ ਡੀ.ਡੀ.ਐਚ.ਓ ਡਾ. ਜਗਨਜੋਤ ਕੋਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਫਤਾਹਪੁਰ ਸੈਟੇਲਾਈਟ ਹਸਪਤਾਲ ਭਾਈ ਸਾਹਿਬ ਸਿੰਘ ਵਿਖੇ 36ਵਾਂ ਦੰਦਾਂ ਦਾ ਪੰਦਵਾੜਾ ਸਮਾਪਨ ਦਿਵਸ ਮਨਾਇਆ ਗਿਆ।ਡਾ. ਦੀਪਿਕਾ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਹਰ ਰੋਜ਼ 150 ਤੋਂ ਵੱਧ ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਆਉਂਦੇ ਹਨ ਅਤੇ ਫਤਾਹਪੁਰ ਤੋਂ ਇਲਾਵਾ 12 ਪਿੰਡਾਂ ਦੇ ਪਰਿਵਾਰਾਂ ਨੂੰ ਇਹ ਹਸਪਤਾਲ ਸਰਕਾਰੀ ਸਹੂਲਤਾਂ ਪ੍ਰਦਾਨ ਕਰਦਾ ਹਨ।ਇਸ ਹਸਪਤਾਲ ਵਿਖੇ ਹਰ ਮਹੀਨੇ 50 ਤੋਂ ਜਿਆਦਾ ਡਲਿਵਰੀ ਕੇਸ ਵੀ ਹੁੰਦੇ ਹਨ।348 ਮਰੀਜ਼ਾਂ ਦੇ ਦੰਦਾਂ ਇਲਾਜ ਦਾ ਇਲਾਜ਼ ਕੀਤਾ ਗਿਆ ਅਤੇ 7 ਮਰੀਜ਼ਾਂ ਨੂੰ ਦੰਦਾਂ ਦੇ ਨਵੇਂ ਬੀੜ ਲਗਾ ਕੇ ਉਹਨਾਂ ਦਾ ਵੀ ਇਲਾਜ਼ ਕੀਤਾ ਗਿਆ।ਇਸ ਮੋਕੇ ਡਾ. ਬਨਵੀਨ ਕੋਰ, ਡਾ. ਗੁਰਦਿਆਲ ਭਗਤ, ਡਾ. ਅਮਨਦੀਪ ਕੌਰ, ਕਮਲਜੀਤ ਕੌਰ, ਅਮਨਜੋਤੀ, ਸੁਨੀਤਾ ਕੁਮਾਰੀ, ਹਰਵਿੰਦਰ ਕੌਰ ਗਗਨ ਅਤੇ ਹੋਰ ਸਟਾਫ ਮੈਬਰ ਵੀ ਮੋਜ਼ੂਦ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …