Saturday, March 21, 2026

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਰਾਸ਼ਟਰੀ ਸੈਮੀਨਾਰ 28 ਨੂੰ

Deep Kahanikar
ਅੰਮ੍ਰਿਤਸਰ, 24 ਦਸੰਬਰ (ਰੋਮਿਤ ਸ਼ਰਮਾ)- ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਵੱਲੋਂ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ 28 ਦਸੰਬਰ ਐਤਵਾਰ ਸਵੇਰੇ 10:30 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਇੱਥੋਂ ਜਾਰੀ ਬਿਆਨ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਮੈਂਬਰ ਕਾਰਜਕਾਰਨੀ ਦੇਵ ਦਰਦ ਅਤੇ ਸੁਰਿੰਦਰਪ੍ਰੀਤ ਘਣੀਆ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਜਨ: ਸਕੱਤਰ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ‘ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿੱਚ ਲੇਖਕ ਸੰਗਠਨਾਂ ਦੀ ਭੂਮਿਕਾ’ ਵਿਸ਼ੇ ਤੇ ਹੋਣ ਵਾਲੇ ਇਸ ਸੈਮੀਨਾਰ ਦੀ ਪ੍ਰਧਾਨਗੀ ਸ੍ਰੀ ਵਰਿੰਦਰ ਵਾਲੀਆ ਕਰਨਗੇ। ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਚੈਂਚਲ ਚੌਹਾਨ, ਪ੍ਰਗਤੀਸ਼ੀਲ ਲੇਖਕ ਸੰਘ ਦੇ ਚੌਥੀ ਰਾਮ ਯਾਦਵ, ਪਿਆਰਾ ਸਿੰਘ ਭੌਗਲ, ਪ੍ਰੋ: ਗੁਰਭਜਨ ਗਿੱਲ, ਡਾ. ਸਰਬਜੀਤ ਸਿੰਘ, ਸ੍ਰੀ ਸੁਸ਼ੀਲ ਦੋਸਾਂਝ ਅਤੇ ਡਾ. ਸੁਖਦੇਵ ਸਿੰਘ ਸਿਰਸਾ ਸੈਮੀਨਾਰ ਵਿੱਚ ਮੁੱਖ ਬੁਲਾਰੇ ਹੋਣਗੇ। ਸਥਾਨਕ ਲੇਖਕ ਭਾਈਚਾਰੇ ਵਿੱਚ ਡਾ. ਹਜ਼ਾਰਾ ਸਿੰਘ ਚੀਮਾ, ਨਾਟਕਕਾਰ ਸ੍ਰੀ ਕੇਵਲ ਧਾਲੀਵਾਲ, ਨਿਰਮਲ ਅਰਪਨ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਤਰਲੋਚਨ ਸਿੰਘ, ਜਗਦੀਸ਼ ਸਚਦੇਵਾ, ਇੰਦਰ ਮਾਨ, ਜਗਤਾਰ ਗਿੱਲ, ਹਰਜੀਤ ਸੰਧੂ, ਮਨਮੋਹਨ ਬਾਸਰਕੇ, ਗੁਰਿੰਦਰ ਮਕਨਾ, ਡਾ. ਇਕਬਾਲ ਕੌਰ ਸੌਂਧ, ਅਰਤਿੰਦਰ ਸੰਧੂ, ਹਰਬੰਸ ਸਿੰਘ ਨਾਗੀ, ਧਰਵਿੰਦਰ ਔਲਖ, ਜਸਬੀਰ ਝਬਾਲ, ਗੁਰਬਾਜ ਤੋਲਾਨੰਗਲ, ਸੁਖਦੇਵ ਸੇਖੋਂ, ਸਰਬਜੀਤ ਸੰਧੂ, ਰਵੀ ਠਾਕੁਰ, ਰਾਜ ਕੁਮਾਰ ਰਾਜ, ਮਨਮੋਹਨ ਢਿੱਲੋਂ, ਜਸਵੰਤ ਜੱਸ ਅਤੇ ਜਸਬੀਰ ਸਿੰਘ ਸੱਗੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਭਾਈਚਾਰਾ ਸੈਮੀਨਾਰ ਵਿੱਚ ਹਾਜ਼ਰੀ ਭਰੇਗਾ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply