
ਬਠਿੰਡਾ, 24 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਬਠਿੰਡਾ ਦੇ ਬਚਪਨ ਪਲੇਅ ਸਕੂਲ ਵਿੱਚ ਅੱਜ ਕ੍ਰਿਸਮਿਸ ਡੇ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਸਟੇਜ ਪ੍ਰੋਗਰਾਮ ਪੇਸ਼ ਕੀਤਾ ਅਤੇ ਜਿਸ ਵਿੱਚ ਡਾਂਸ ਫੈਨਸੀ ਡ੍ਰੈਸ, ਮੁਕਾਬਲੇ ਹੋਏ, ਨਾਲ ਹੀ ਸੈਂਟਾ ਕਲਾਸ ਵੱਲੋਂ ਬੱਚਿਆਂ ਨੂੰ ਗ੍ਰਿਫ਼ਟ ਅਤੇ ਟੌਫੀਆਂ ਵਗੈਰਾ ਆਦਿ ਵਸਤੂਆਂ ਵੰਡੀਆਂ ਗਈਆਂ।ਸਕੂਲ ਦੇ ਬੱਚਿਆਂ ਵੱਲੋਂ ਇਹ ਕ੍ਰਿਸਮਿਸ ਡੇਅ ਮਨਾਕੇ ਸਰਭ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ।ਇਸ ਮੌਕੇ ਸਕੂਲ ਦੇ ਐਮ.ਡੀ. ਅਮਨਿੰਦਰ ਜੌੜਾ ਅਤੇ ਪ੍ਰਿੰਸੀਪਲ ਫਲਕ ਜੌੜਾ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media