
ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਮੰਡੀ ਲਾਧੂਕਾ ਦੇ ਸੰਗਤ ਸਾਹਿਬ ਗੁਰਦੁਆਰਾ ਸਾਹਿਬ ਵਲੋਂ ਸਮੂਹ ਮੰਡੀ ਨਿਵਾਸੀਆਂ ਦੇ ਸਾਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ।ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਵੱਖ-ਵੱਖ ਥਾਵਾਂ ‘ਤੇ ਲੰਗਰ ਅਤੇ ਪ੍ਰਸ਼ਾਦ ਵਰਤਾਇਆ ਗਿਆ। ਨਗਰ ਕੀਰਤਨ ਸੰਗਤ ਸਾਹਿਬ ਗੁਰਦੁਆਰਾ ਤੋਂ ਸ਼ੁਰੂ ਹੋਕੇ ਮੰਡੀ ਦੇ ਵੱਖ-ਵੱਖ ਬਜਾਰਾ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਤੋਂ ਪਹਿਲਾ ਨਗਰ ਕੀਰਤਨ ਦੌਰਾਨ ਵੱਖ ਵੱਖ ਬਜਾਰਾ ਨੂੰ ਸਰਧਾਲੂਆਂ ਵਲੋਂ ਨਗਰ ਕੀਰਤਨ ਦੇ ਸਵਾਗਤ ਲਈ ਸੁੰਦਰ ਗੇਟ ਸਜਾਏ ਗਏ ਅਤੇ ਥਾ-ਥਾ ਤੇ ਚਾਹ ਅਤੇ ਪਕੋੜਿਆ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸ਼ਾਨ-ਏ ਅਕੇਡਮੀ ਫਾਜਿਲਕਾ ਗੱਤਕਾ ਪਾਰਟੀ ਵਲੋਂ ਆਪਣੇ ਕਲਾਂ ਦੇ ਜੌਹਰ ਵੀ ਵਿਖਏ ਗਏ ਅਤੇ ਰਾਗੀ ਸੁਰਜੀਤਪਾਲ ਸਿੰਘ ਅਬੋਹਰ ਵਾਲੇ ਕੀਰਤਨੀਏ ਜੱਥੇ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾਂ। ਨਗਰ ਕੀਰਤਨ ਵਿੱਚ ਸਿੱਖ ਇਤਿਹਾਸਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਸੀ।ਇਸ ਮੌਕੇ ਤੇ ਗ੍ਰੰਥੀ ਹਰਵਿੰਦਰਪਾਲ ਸਿੰਘ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਸੋਨੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਮਾਜ਼ੂਦ ਸਨ।
Punjab Post Daily Online Newspaper & Print Media