ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ) – ਪਿੰਗਲਵਾੜਾ ਸੋਸਾਇਟੀ ਵਲੋਂੇ ਬੀਤੇ ਦਿਨੀ ਸਟੇਟ ਪੱਧਰੀ 24ਵੀਆਂ ਪੰਜਾਬ ਸਟੇਟ ਸਪੈਸ਼ਲ ਉਲੰਪਿਕਸ ਖੇਡਾਂ
ਲੁਧਿਆਣਾ ਵਿਖੇ ਕਰਵਾਈ ਗਈ।ਪਿੰਗਲਵਾੜਾ ਸੋਸਾਇਟੀ ਆਫ ਓਨਟਾਰੀਉ (ਕੈਨੇਡਾ) ਅਤੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ (ਰਜਿ.) ਅੰਮ੍ਰਿਤਸਰ ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਐਜੂਕੇਸ਼ਨ, ਮਾਨਾਂਵਾਲਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ।ਖਿਡਾਰੀਆਂ ਨੇ ਖੇਡਾਂ ਵਿੱਚ ਜਿੱਤ ਹਾਸਲ ਕਰਕੇ ਪਿੰਗਲਵਾੜਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।ਬੱਚਿਆਂ ਦੀ ਹੌਸਲਾ ਅਫ਼ਜਾਈ ਅਤੇ ਉਨਾਂ ਨੂੰ ਵਧਾਈ ਦੇਣ ਸਕੂਲ ਸੰਸਥਾ ਮੁਖੀ ਡਾ. ਇੰਦਰਜੀਤ ਕੌਰ ਉਚੇਚੇ ਤੌਰ ‘ਤੇ ਪੁੱਜੇ।ਉਨ੍ਹਾਂ ਬੱਚਿਆਂ ਦੀ ਜਿੱਤ ਦੀ ਖੁਸ਼ੀ ਵਿੱਚ ਸ਼ਰੀਕ ਹੁੰਦੇ ਹੋਏ ਕਿਹਾ ਕਿ ਲੁਧਿਆਣਾ ਵਿਖੇ ਹੋਈਆਂ ਇਨ੍ਹਾਂ ਖੇਡਾਂ ਵਿੱਚ ਬੱਚਿਆਂ ਨੇ ਅਥਲੈਟਿਕਸ, ਬੋਚੀ, ਰੋਲਰ ਸਕੇਟਿੰਗ ਆਦਿ ਖੇਡਾਂ ਵਿੱਚ ਭਾਗ ਲੈ ਕੇ 15 ਗੋਲਡ ਮੈਡਲ, 8 ਸਿਲਵਰ ਮੈਡਲ ਅਤੇ 7 ਬਰੋਂਜ਼ ਮੈਡਲ ਜਿੱਤੇ ਹਨ ਅਤੇ ਰਨਰਅੱਪ ਟਰਾਫ਼ੀ ਵੀ ਇਸ ਸਕੂਲ ਦੀ ਝੋਲੀ ਪਾਈ ਹੈ।ਇਸ ਪ੍ਰਾਪਤੀ ਨਾਲ ਇੰਨ੍ਹਾਂ ਬੱਚਿਆਂ ਨੇ ਸ਼ਾਨਦਾਰ ਇਤਿਹਾਸ ਰਚਿਆ ਹੈ, ਜਿਸ ਲਈ ਸਕੂਲ ਸਟਾਫ ਅਤੇ ਬੱਚੇ ਵਧਾਈ ਦੇ ਪਾਤਰ ਹਨ।ਸਕੂਲ ਪ੍ਰਿੰਸੀਪਲ ਅਨੀਤਾ ਬੱਤਰਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਨਤੀਜੇ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ।ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਇਹਨ੍ਹਾਂ ਖਿਡਾਰੀਆਂ ਨੂੰ ਮੈਡਲ, ਰਨਰਅੱਪ ਟਰਾਫ਼ੀ, ਟੀ-ਸ਼ਰਟ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕੁੱਲ 39 ਸਕੂਲਾਂ ਨੇ ਇਨ੍ਹਾਂ ਖੇਡਾਂ ਵਿੱਚ ਭਾਗ ਲਿਆ ਸੀ ਅਤੇ ਸਾਡੇ ਬੱਚਿਆਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ।
ਇਸ ਮੌਕੇ ਮੈਡਮ ਸਿਮਰਨਜੀਤ ਕੌਰ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਕੋਚ ਨਵਦੀਪ ਸਿੰਘ, ਰੂਸ਼ੀ ਤੇ ਪੁਸ਼ਪਾ ਵੀ ਮੌਜ਼ੂਦ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media