ਅੰਮ੍ਰਿਤਸਰ, 29 ਦਸੰਬਰ (ਜਗਦੀਪ ਸਿੰਘ) – ਸਿਫਤੀ ਦੇ ਘਰ ਗੁਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਭਾਈ ਮਨੀ ਸਿੰਘ ਦੀ ਟਕਸਾਲ ਤੋ ਵਰੋਸਾਏ
ਪੂਰਨ ਬ੍ਰਹਮ ਗਿਆਨੀ ਸ੍ਰੀ ਮਾਨ 108 ਵਿਦਿਆ ਮਾਰਤੰਡ ਸੰਤ ਅਮੀਰ ਸਿੰਘ ਜੀ, ਸ੍ਰੀ ਮਾਨ ਸੰਤ ਕਿਰਪਾਲ ਸਿੰਘ ਅਤੇ ਕੁੱਝ ਸਮਾਂ ਪਹਿਲੇ ਪੰਜ ਭੂਤਕ ਚੋਲਾ ਤਿਆਗ ਕੇ ਗੁਰੂ ਚਰਨਾਂ ‘ਚ ਜਾ ਬਿਰਾਜ਼ੇ ਸੰਤ ਬਾਬਾ ਮੱਖਣ ਸਿੰਘ ਮੁਖੀ ਡੇਰਾ ਸੰਤ ਅਮੀਰ ਸਿੰਘ ਜੀ ਬਜ਼ਾਰ ਸੱਤੋ ਵਾਲਾ ਨਮਕ ਮੰਡੀ ਅੰਮ੍ਰਿਤਸਰ ਵਲੋਂ ਆਰੰਭ ਕੀਤੀ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਸੰਤ ਬਾਬਾ ਮੱਖਣ ਸਿੰਘ ਜੀ ਦੇ ਫਰਜ਼ੰਦ ਸੰਤ ਬਾਬਾ ਅਮਨਦੀਪ ਸਿੰਘ ਮੁਖੀ ਡੇਰਾ ਸੰਤ ਅਮੀਰ ਸਿੰਘ ਜੀ ਵਲੋਂ ਇਲਾਕਾ ਨਿਵਾਸੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲ 2023 ਨੂੰ ਅਲਵਿਦਾ ਅਤੇ ਨਵੇਂ ਸਾਲ 2024 ਨੂੰ ‘ਜੀ ਆਇਆ’ ਆਖਣ ਲਈ 31 ਦਸੰਬਰ ਸ਼ਾਮ 4.00 ਵਜੇ ਤੋ ਰਾਤ 12.00 ਵਜੇ ਤੱਕ ਵਿਸ਼ੇਸ਼ ਮਹਾਨ ਗੁਰਮਿਤ ਸਮਾਗਮ ਅਤੇ ਵਿਸ਼ਾਲ ਕੀਰਤਨ ਦਰਬਾਰ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਬਜ਼ਾਰ ਸੱਤੋ ਵਾਲਾ ਨਮਕ ਮੰਡੀ ਵਿਖੇ ਕਰਵਾਇਆ ਜਾ ਰਿਹਾ ਹੈ।
ਰਾਜਿੰਦਰ ਸਿੰਘ ਸਾਂਘਾ ਨੇ ਸੰਤ ਬਾਬਾ ਅਮਨਦੀਪ ਸਿੰਘ ਦੇ ਹਵਾਲੇ ਨਾਲ ਦੱਸਿਆ ਕਿ ਰਖਵਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ, ਭਾਈ ਗੁਰਇਕਬਾਲ ਸਿੰਘ ਬੀਬੀ ਕੋਲਾ ਜੀ ਭਲਾਈ ਕੇਂਦਰ ਵਾਲੇ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲਿਆਂ ਤੋਂ ਇਲਾਵਾ ਪੰਥ ਪ੍ਰਸਿੱਧ ਵਿਦਵਾਨ, ਰਾਗੀ, ਢਾਡੀ ਕਵੀਸ਼ਰੀ ਜਥੇ ਤੋਂ ਇਲਾਵਾ ਬੁੱਧੀਜੀਵੀ ਵਰਗ ਦੇ ਨੁਮਾਇੰਦੇ ਆਪਣੀਆਂ ਗੁਰਮਿਤ ਵਿਚਾਰਾਂ ਅਤੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ”।
ਸੰਤ ਅਮਨਦੀਪ ਸਿੰਘ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਮਹਾਪੁਰਸ਼ਾਂ ਵਲੋ ਆਰੰਭੇ ਸੇਵਾ ਅਤੇ ਸਿਮਰਨ ਦੇ ਕੁੰਭ ਵਿੱਚ ਪਰਿਵਾਰਾਂ ਸਮੇਤ ਪੁੱਜ ਗੁਰੂ ਘਰ ਦੀਆ ਖੁਸ਼ੀਆਂ ਪ੍ਰਾਪਤ ਕਰਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media