Tuesday, September 15, 2026

ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸੜਕਾਂ ਦੀ ਸਫ਼ਾਈ ਦੇ ਕੰਮ ਲਈ ਅਹਿਮ ਉਪਰਾਲਾ

ਇੱਕ ਹੋਰ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨ ਕੀਤੀ ਸ਼ਾਮਲ – ਕਮਿਸ਼ਨਰ ਥੋਰੀ

ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਘਨਸ਼ਿਆਮ ਥੋਰੀ ਨੇ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਦੀ ਬਿਹਤਰ ਸਵੀਪਿੰਗ ਲਈ ਨਗਰ ਨਿਗਮ ਅੰਮ੍ਰਿਤਸਰ ਨੇ ਆਪਣੇ ਫਲੀਟ ਵਿੱਚ ਇੱਕ ਹੋਰ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨ ਸ਼ਾਮਲ ਕੀਤੀ ਹੈ।ਹੁਣ ਪੰਜ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨਾਂ ਅਤੇ 4 ਹੋਰ ਛੋਟੀਆਂ ਮਸ਼ੀਨਾਂ ਮਿਲਾ ਕੇ ਕੁੱਲ 9 ਰੋਡ ਸਵੀਪਿੰਗ ਮਸ਼ੀਨਾਂ ਦਿਨ-ਰਾਤ ਕੰਮ ਕਰਨਗੀਆਂ।ਜਾਰੀ ਪ੍ਰੈਸ ਬਿਆਨ ਵਿੱਚ ਉਨਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਦਾ ਇਹ ਮੁੱਖ ਫਰਜ਼ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਸਾਰੀਆਂ ਨਾਗਰਿਕ ਸਹੂਲਤਾਂ ਪ੍ਰਦਾਨ ਕਰੇ।ਨਵੀਂ ਟਰੱਕ ਮਾਊਂਟਿਡ ਰੋਡ ਸਵੀਪਿੰਗ ਮਸ਼ੀਨ ਗ੍ਰਾਂਟ ਅਧੀਨ 40.77 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਹੈ।ਮੈਸਰਜ਼ ਹਰ ਇੰਟਰਨੈਸ਼ਨਲ ਵਲੋਂ ਉਚਿਤ ਪ੍ਰਕਿਰਿਆ ਅਪਣਾ ਕੇ ਇਹ ਮਸ਼ੀਨ ਸਪਲਾਈ ਕੀਤੀ ਗਈ ਹੈ।
ਡੀ.ਸੀ ਥੋਰੀ ਨੇ ਸ਼ਹਿਰ ਵਾਸੀਆਂ ਨੂੰ ਸਾਫ਼-ਸਫ਼ਾਈ ਰਾਹੀਂ ਵਾਤਾਵਰਨ ਨੂੰ ਸੰਭਾਲਣ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਸਹਿਯੋਗ ਦੇਣ ਲਈ ਕਿਹਾ ਅਤੇ ਗਿੱਲੇ ਤੇ ਸੁਕੇ ਕੂੜੇ ਨੂੰ ਵੱਖ-ਵੱਖ ਕਰਕੇ ਸੜਕਾਂ ਦੀ ਬਜ਼ਾਏ ਕੂੜੇਦਾਨਾਂ ਵਿੱਚ ਸੁੱਟਣ ਦੀ ਅਪੀਲ ਕੀਤੀ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …