Tuesday, September 15, 2026

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸੁਨਾਮ ਤੋਂ ਸ਼ਰਧਾਲੂਆਂ ਦਾ ਚੌਥਾ ਜਥਾ

ਸੰਗਰੂਰ, 10 ਜਨਵਰੀ (ਜਗਸੀਰ ਲੌਂਗੋਵਾਲ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਵਿਧਾਨ ਸਭਾ ਹਲਕਾ ਸੁਨਾਮ ਤੋਂ ਚੌਥੇ ਗੇੜ ਤਹਿਤ 42 ਸ਼ਰਧਾਲੂ ਮਾਤਾ ਸ੍ਰੀ ਨੈਣਾਂ ਦੇਵੀ, ਮਾਤਾ ਸ੍ਰੀ ਜਵਾਲਾ ਜੀ ਅਤੇ ਮਾਤਾ ਸ੍ਰੀ ਚਿੰਤਪੁਰਨੀ ਜੀ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਏ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਤਿੰਨ ਵਾਰ ਹਲਕਾ ਸੁਨਾਮ ਦੇ ਸ਼ਰਧਾਲੂੂ ਇਸ ਸਕੀਮ ਤਹਿਤ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ।ਪਿਛਲੇ ਦਿਨੀਂ ਸੁਨਾਮ ਹਲਕੇ ਤੋਂ ਪਹਿਲਾ ਜਥਾ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ, ਦੂਜਾ ਜਥਾ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਅਤੇ ਤੀਜਾ ਜਥਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ ਸੀ।ਉਨਾਂ ਕਿਹਾ ਕਿ ਸੰਗਤਾਂ ਵਿੱਚ ਠੰਢ ਦੇ ਬਾਵਜ਼ੂਦ ਭਾਰੀ ਉਤਸ਼ਾਹ ਨਜ਼ਰ ਆਇਆ।
ਇਸ ਮੌਕੇ ਜਤਿੰਦਰ ਜੈਨ, ਐਮ.ਸੀ ਆਸਾ ਬਜਾਜ ਅਤੇ ਪ੍ਰਧਾਨ ਨੈਣਾਂ ਦੇਵੀ ਮੰਦਰ ਰਾਜੇਸ਼ ਗਰਗ ਨੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੌਕੇ ਰਜਿੰਦਰ ਗਰਗ, ਅਸ਼ੋਕ ਕਾਂਸਲ, ਨਿਰਮਲਾ ਕਾਂਸਲ, ਸੰਜੀਵ ਕਾਂਸਲ ਸੰਜੂ, ਦੀਪਕ ਬਜਾਜ ਆਦਿ ਹਾਜ਼ਰ ਸਨ।ਸਮੂਹ ਸ਼ਰਧਾਲੂਆਂ ਨੂੰ ਸਫ਼ਰ ਦੌਰਾਨ ਸਹੂਲਤ ਲਈ ਸਵਾਗਤੀ ਕਿੱਟ ਵੀ ਦਿੱਤੀ ਗਈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …