ਅੰਮ੍ਰਿਤਸਰ, 10 ਜਨਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਪੰਜਾਬ ਦੀ ਸੂਰਮਗਤੀ ਅਤੇ ਬਹਾਦਰ ਫੌਜ਼ੀ ਵੀਰਾਂ ਦੀ ਵਿਰਾਸਤ ਨੂੰ ਦੇਸ਼ ਦੀਆਂ ਨਵੀਆਂ
ਪੀੜ੍ਹੀਆਂ ਨਾਲ ਸਾਂਝੀ ਕਰਨ ਦੇ ਉਪਰਾਲੇ ਤਹਿਤ ਅਟਾਰੀ ਜੀ.ਟੀ ਰੋਡ ਉਪਰ ਬਣਾਇਆ ਗਿਆ।ਵਾਰ ਮੈਮੋਰੀਅਲ ਹੁਣ ਰਾਤ 9.00 ਵਜੇ ਤੱਕ ਖੁੱਲਾ ਰਹੇਗਾ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਵਿਸ਼ੇਸ਼ ਮੀਟਿੰਗ ਕਰਕੇ ਮੈਮੋਰੀਅਲ ਨੂੰ ਵਾਹਗਾ ਸਰਹੱਦ ਤੋਂ ਆਉਣ ਵਾਲੇ ਸੈਲਾਨੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਹ ਪ੍ਰਬੰਧ ਕਰਵਾਏ ਹਨ।ਉਹਨਾਂ ਕਿਹਾ ਕਿ ਸਰਹੱਦ ਤੋਂ ਰੀ-ਟਰੀਟ ਵੇਖ ਕੇ ਆਉਂਦੇ ਸੈਲਾਨੀਆਂ ਦੀ ਇਹ ਮੰਗ ਰਹਿੰਦੀ ਸੀ ਕਿ ਵਾਪਸੀ ਵੇਲੇ ਮੈਮੋਰੀਅਲ ਬੰਦ ਹੋਣ ਹੋ ਜਾਣ ਕਾਰਨ ਉਹ ਇਸ ਅਦੁੱਤੀ ਵਿਰਾਸਤ ਨੂੰ ਵੇਖ ਨਹੀਂ ਪਾਉਂਦੇ।ਇਸ ਲਈ ਇਹ ਮੈਮੋਰੀਅਲ ਰਾਤ ਸਮੇਂ ਖੋਲਿਆ ਜਾਵੇ।ਡਿਪਟੀ ਕਮਿਸ਼ਨਰ ਥੋਰੀ ਨੇ ਵਾਰ ਮਮੋਰੀਅਲ ਦੇ ਜਨਰਲ ਮੈਨੇਜਰ ਨਾਲ ਮੀਟਿੰਗ ਕਰਕੇ ਮਮੋਰੀਅਲ ਨੂੰ ਰਾਤ 9.00 ਵਜੇ ਤੱਕ ਖੁੱਲਾ ਰੱਖਣ ਦੇ ਪ੍ਰਬੰਧ ਕਰਵਾਏ ਹਨ।
ਆਰ.ਟੀ.ਏ ਅਰਸ਼ਦੀਪ ਸਿੰਘ ਨੇ ਅੰਮ੍ਰਿਤਸਰ ਆਟੋ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਇਸ ਬਾਬਤ ਵਾਹਗਾ ਸਰਹੱਦ ‘ਤੇ ਜਾਂਦੇ ਸਲਾਨੀਆਂ ਨੂੰ ਦੱਸਣ ਤਾਂ ਜੋ ਉਹ ਵੱਧ ਤੋਂ ਵੱਧ ਇਹ ਮੈਮੋਰੀਅਲ ਦੇਖ ਸਕਣ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media