ਅੰਮ੍ਰਿਤਸਰ, 21 ਜਨਵਰੀ (ਸੁਖਬੀਰ ਸਿੰਘ) – ਜ਼ੀ ਪੰਜਾਬੀ ‘ਤੇ ਇੱਕ ਨਵਾਂ ਸ਼ੋਅ, `ਸ਼ਿਵਿਕਾ` ਲਾਂਚ ਕੀਤਾ ਜਾ ਰਿਹਾ ਹੈ। 5 ਫਰਵਰੀ ਨੂੰ ਰਾਤ 8:00 ਵਜੇ ਦਾ ਇਹ
ਸ਼ੋਅ `ਸ਼ਿਵਿਕਾ` ਦੋ ਵੱਖੋ-ਵੱਖਰੀਆਂ ਸ਼ਖਸ਼ੀਅਤਾਂ ਦੀ ਪ੍ਰੇਮ ਕਹਾਣੀ ਹੈ।ਇੱਕ ਮਾਂ ਕਾਲੀ ਦਾ ਕੱਟੜ ਸ਼ਰਧਾਲੂ ਹੈ ਅਤੇ ਇੱਕ ਰੱਬ ਵਿੱਚ ਵਿਸ਼ਵਾਸ ਨਾ ਰੱਖਣ ਵਾਲਾ ਹੈ।ਦਿਲਚਸਪ ਕਹਾਣੀਆਂ ਲਈ ਜਾਣਿਆ ਜਾਂਦੇ ਜ਼ੀ ਪੰਜਾਬੀ, ਇੱਕ ਵਾਰ ਫਿਰ ਨਵੇਂ ਚਿਹਰੇ, ਸੁਰਭੀ ਮਿੱਤਲ ਨੂੰ ਪੇਸ਼ ਕਰਨ ਲਈ ਤਿਆਰ ਹੈ, ਜਿਸ ਨੂੰ ਸ਼ੋਅ ਵਿੱਚ `ਸ਼ਿਵਿਕਾ` ਦੀ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ ਗਿਆ ਹੈ।
ਅੰਮ੍ਰਿਤਸਰ ਦੀ ਰਹਿਣ ਵਾਲੀ ਸੁਰਭੀ ਇਸ ਸ਼ੋਅ ਨਾਲ ਟੈਲੀਵਿਜ਼ਨ `ਤੇ ਆਪਣੀ ਨਵੀਂ ਸ਼ੂਰੂਆਤ ਕਰੇਗੀ। ਵਿਗਿਆਪਨ ਫਿਲਮਾਂ ਵਿੱਚ ਵੱਖ-ਵੱਖ ਭੂਮਿਕਾਵਾਂ ਦੁਆਰਾ ਮੁੰਬਈ ਵਿੱਚ ਆਪਣੇ ਹੁਨਰ ਨੂੰ ਨਿਖਾਰਨ ਤੋਂ ਬਾਅਦ, ਸੁਰਭੀ ਹੁਣ `ਸ਼ਿਵਿਕਾ` ਦੀ ਮੁੱਖ ਭੂਮਿਕਾ ਵਿੱਚ ਕਦਮ ਰੱਖੇਗੀ।ਟੈਲੀਵਿਜ਼ਨ `ਤੇ ਆਪਣੀ ਸ਼ੁਰੂਆਤ `ਤੇ, ਉਤਸ਼ਾਹਿਤ ਸੁਰਭੀ ਨੇ ਕਿਹਾ ਹੈ ਕਿ `ਸ਼ਿਵਿਕਾ` ਦੇ ਇਸ ਸ਼ਾਨਦਾਰ ਕਿਰਦਾਰ ਨੂੰ ਨਿਭਾਉਣਾ ਉਸ ਲਈ ਬਹੁਤ ਹੀ ਵਧੀਆ ਗੱਲ ਹੈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media