Sunday, October 4, 2026

ਤਰੁਣ ਚੁੱਘ ਨੇ ਸ਼੍ਰੀਮਤੀ ਦਰਸ਼ਨਾ ਸ਼ਰਮਾ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ) – ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅਟਾਰੀ ਰੋਡ ਸਥਿਤ ਇੱਕ ਰਿਜ਼ੋਰਟ ਵਿਖੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਅਤੇ ਅੰਮ੍ਰਿਤਸਰ ਭਾਜਪਾ ਦੇ ਮੀਤ ਪ੍ਰਧਾਨ ਅਵਿਨਾਸ਼ ਸ਼ੈਲਾ ਦੀ ਮਾਤਾ ਸ਼੍ਰੀਮਤੀ ਦਰਸ਼ਨਾ ਸ਼ਰਮਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।ਸ਼ੋਕ ਸਭਾ ਵਿੱਚ ਬੋਲਦਿਆਂ ਤਰੁਣ ਚੁੱਘ ਨੇ ਕਿਹਾ ਕਿ ਉਨਾਂ ਦੇ ਮਿੱਤਰ ਡਾ: ਸੁਭਾਸ਼ ਸ਼ਰਮਾ ਅਤੇ ਅਵਿਨਾਸ਼ ਸ਼ੈਲਾ ਦੇ ਮਾਤਾ ਸ਼੍ਰੀਮਤੀ ਦਰਸ਼ਨਾ ਸ਼ਰਮਾ ਦਾ ਇਸ ਸੰਸਾਰ ਤੋਂ ਚਲੇ ਜਾਣਾ ਪਰਿਵਾਰ ਅਤੇ ਉਨ੍ਹਾਂ ਲਈ ਇੱੱੱੱਕ ਵੱਡਾ ਘਾਟਾ ਹੈ।ਚੁੱਘ ਨੇ ਕਿਹਾ ਕਿ ਮਾਤਾ ਜੀ ਧਾਰਮਿਕ ਪ੍ਰਵਿਰਤੀ ਵਾਲੇ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਸਨ।ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …