ਪਠਾਨਕੋਟ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੋਜ਼ਗਾਰ ਅਫਸਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਰਹਿਨੁਮਾਈ
ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਪੰਜ ਦਿਨਾਂ ਸੋਫਟ ਸਕਿੱਲ ਕਲਾਸ ਸ਼ੁਰੂ ਕਰ ਦਿੱਤਾ ਗਿਆ ਹੈ।ਜਿਸ ਵਿੱਚ ਕੁੱਲ 40 ਵਿਦਿਆਰਥਣਾਂ ਕੋਰਸ ਕਰ ਰਹੀਆਂ ਹਨ।ਵਿਦਿਆਰਥਣਾਂ ਨੂੰ ਕਮਿਊਨੀਕੇਸ਼ਨ ਸਕਿੱਲ, ਲਾਈਵ ਸਕਿੱਲ ਪਰਸਨੈਲਿਟੀ ਡਿਵੈਲਪਮੈਂਟ ਅਤੇ ਇੰਟਰਵਿਊ ਸਕਿੱਲ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਇਨ੍ਹਾਂ ਦਾ ਫਾਇਦਾ ਲੈਂਦੇ ਹੋਏ ਆਪਣੇ ਭਵਿੱਖ ਨੂੰ ਉਜ਼ਵਲ ਬਣਾ ਸਕਣ।ਇਹ ਕਲਾਸ ਦੁਪਹਿਰ 02.30 ਤੋਂ 04.30 ਤੱਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਜਿਲ੍ਹਾ ਸਿੱਖਿਆ ਵਿਭਾਗ ਵਲੋਂ ਮਾਹਿਰ ਸੰਦੀਪ ਕੁਮਾਰ, ਸ਼੍ਰੀਮਤੀ ਤਮੰਨਾ ਪਿੰਕੀ ਅਤੇ ਐਲ.ਪੀ.ਯੂ ਵਲੋਂ ਮਾਹਿਰ ਅਸਿਸਟੈਟ ਪ੍ਰੋਫੈਸ਼ਰ ਮਿਸ ਹਿਮਾਨੀ ਵਲੋਂ ਲਗਾਈ ਗਈ ਹੈ।ਜਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਅਜਿਹੇ ਕੋਰਸ ਭਵਿੱਖ ਵਿੱਚ ਲਗਾਏ ਜਾਂਦੇ ਰਹਿਣਗੇ ਜਿਸ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ 7657825214 ਜਾਂ ਜਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਆ ਕੇ ਆਪਣਾ ਨਾਮ ਦਰਜ਼ ਕਰਵਾ ਸਕਦਾ ਹੈ।
ਇਸ ਮੌਕੇ ਪਲੇਸਮੈਂਟ ਅਫਸਰ ਰਾਕੇਸ਼ ਕੁਮਾਰ, ਜਿਲ੍ਹਾ ਗਾਈਡੈਂਸ ਕੋਸਲਰ ਪਰਮਿੰਦਰ ਸੈਣੀ ਤੇ ਨੇਹਾ ਮਹਾਜਨ ਵੀ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media