ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਅੱਜ ਦੀਆਂ ਲੜਕੀਆਂ ਕਿਸੇ ਵੀ ਪਾਸੇ ਲੜਕਿਆਂ ਤੋਂ ਘੱਟ ਨਹੀਂ ਹਨ, ਪ੍ਰੰਤੂ ਪੜ੍ਹਾਈ ਦੇ ਨਾਲ-ਨਾਲ ਉਨਾਂ ਨੂੰ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਇਹ ਪ੍ਰਗਟਾਵਾ ਸਰੂਪ ਰਾਣੀ ਕਾਲਜ (ਇਸਤਰੀਆਂ) ਵਿਖੇ ਕਰਵਾਏ ਗਏ 91ਵੇਂ ਸਾਲਾਨਾ ਖੇਡ ਮੇਲੇ ਨੂੰ ਸੰਬੋਧਨ ਕਰਦਿਆਂ ਕੀਤਾ।ਈ.ਟੀ.ਓ ਨੇ ਕਿਹਾ ਕਿ ਖੇਡਾਂ ਨਾਲ ਜਿਥੇ ਸਾਡਾ ਮਾਨਸਿਕ ਪੱਧਰ ਉਚਾ ਹੁੰਦਾ ਹੈ, ਉਥੇ ਅਨੁਸਾਸ਼ਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ।ਉਨਾਂ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਮਹਾਨ ਔਰਤਾਂ ਤੋਂ ਮਿਸਾਲ ਲੈ ਕੇ ਅੱਗੇ ਵੱਧਣਾ ਚਾਹੀਦਾ ਹੈ ਅਤੇ ਆਪਣਾ ਹੌਂਸਲਾ ਕਦੇ ਨਹੀਂ ਛੱਡਣਾ ਚਾਹੀਦਾ।
ਕੈਬਨਿਟ ਮੰਤਰੀ ਈ.ਟੀ.ਓ ਨੇ ਕਾਲਜ ਨੂੰ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਉਨਾਂ ਕਿਹਾ ਕਿ ਇਸਦੇ ਨਾਲ ਕਾਲਜ ਦੀ ਰਿਪੇਅਰ ਵੀ ਕਰਵਾਈ ਜਾਵੇਗੀ, ਜਿਸ ਤਹਿਤ ਕਾਲਜ ਆਡੀਟੋਰੀਅਮ ਦੀ ਰਿਪੇਅਰ ਕਰਨਾ, ਕਾਲਜ ਦੀ ਮਜ਼ੂਦਾ ਪਾਰਕਿੰਗ ਦਾ ਵਿਸਥਾਰ ਕਰਨਾ, ਕਾਲਜ ਨੂੰ ਵਾਈਟ ਵਾਸ਼ ਕਰਨਾ, ਖਰਾਬ ਦਰਵਾਜ਼ੇ ਅਤੇ ਖਿੜਕੀਆਂ ਨੂੰ ਬਦਲਣਾ, ਬਿਜਲੀ ਦੀਆਂ ਖਰਾਬ ਤਾਰਾਂ ਨੂੰ ਬਦਲਣ ਤੋਂ ਇਲਾਵਾ ਹੋਰ ਛੋਟੇ ਮੋਟੇ ਕੰਮ ਆਉਂਦੇ 6 ਮਹੀਨਿਆਂ ਦੌਰਾਨ ਕਰਵਾਏ ਜਾਣਗੇ।
ਕਾਲਜ ਪ੍ਰਿਸੀਪਲ ਮੈਡਮ ਦਲਜੀਤ ਕੌਰ ਨੇ ਆਏ ਮਹਿਮਾਨਾਂ ਦਾ ਨਿਘਾ ਸਵਾਗਤ ਕੀਤਾ।ਉਨਾਂ ਨੇ ਵਿਸ਼ੇਸ਼ ਮਹਿਮਾਨ ਕਰਨਲ ਅਕਸ਼ੈ ਭਗਤ ਐਸ.ਐਮ 21ਵੀਂ ਬਟਾਲੀਅਨ ਕੁਮਾਉਂ ਰੈਜੀਮੈਂਟ, ਪਹਿਲੀ ਪੰਜਾਬ ਗਰਲਜ਼ ਬਟਾਲੀਅਨ ਵਲੋਂ ਦਾ ਕਾਲਜ ਪੁੱਜਣ ਤੇ ਸਵਾਗਤ ਕੀਤਾ।ਇਸ ਉਪਰੰਤ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ ਨੇ 100, 200, 400, 800 ਮੀਟਰ ਦੌੜ, ਲੈਪ ਰੇਸ, ਉਚੀ ਛਾਲ, ਲੰਬੀ ਛਾਲ ਅਤੇ ਸਲੋ ਸਾਈਕਲ ਈਵੈਂਟ ਵਿੱਚ ਉਤਸ਼ਾਹ ਨਾਲ ਭਾਗ ਲਿਆ।ਬੀ.ਏ ਛੇਵੇਂ ਸਮੈਸਟਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ ਸਰਵੋਤਮ ਅਥਲੀਟ ਐਲਾਨਿਆ ਗਿਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ।ਸੰਗੀਤ ਵਿਭਾਗ ਵਲੋਂ ਰੰਗਾਰੰਗ ਆਈਟਮਾਂ ਪੇਸ਼ ਕੀਤੀਆਂ ਗਈਆਂ।ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …