ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਜੇ.ਈ.ਈ (ਮੇਨ) ਪ੍ਰੀਖਿਆ ਦੇ ਬੀਤੇ ਦਿਨੀਂ ਐਲ਼ਾਨੇ ਗਏ ਨਤੀਜੇ ਵਿੱਚ ਐਸ.ਏ.ਐਸ ਇੰਟਰਨੈਸ਼ਨਲ ਸਕੂਲ ਦੇ
ਬਾਰ੍ਹਵੀਂ ਸ਼੍ਰੇਣੀ ਵਿਦਿਆਰਥੀਆਂ ਨੇ ਆਪਣੇ-ਆਪਣੇ ਸਲੋਟ ਵਿੱਚੋਂ ਗੋਪਾਲ ਜੈਨ ਪੁੱਤਰ ਰਜ਼ਤ ਜੈਨ (99.99), ਕੇਸ਼ਵ ਗੋਇਲ ਪੁੱਤਰ ਦਿਨੇਸ਼ ਕੁਮਾਰ (99.87), ਹਿਮਾਨੀ ਪੱਤਰੀ ਰਾਜੇਸ਼ ਕੁਮਾਰ (99.73) ਅਤੇ ਸਕਸ਼ਮ ਬਾਂਸਲ ਪੁੱਤਰ ਰਾਜੇਸ਼ ਕੁਮਾਰ (99.13) ਨੇ ਪ੍ਰਤੀਸ਼ਤ ਪ੍ਰਾਪਤ ਕਰਕੇ ਜੇ.ਈ.ਈ (ਮੇਨ) ਦੀ ਪ੍ਰੀਖਿਆ ਪਾਸ ਕੀਤੀ।ਪ੍ਰਿੰਸੀਪਲ ਵਿਕਰਮ ਸ਼ਰਮਾ ਨੇ ਦੱਸਿਆ ਕਿ ਉਪਰੋਕਤ ਵਿਦਿਆਰਥੀਆਂ ਵਿੱਚੋਂ ਗੋਪਾਲ ਜੈਨ ਨੇ ਜੇ.ਈ.ਈ (ਮੇਨ) ਦੀ ਪ੍ਰੀਖਿਆ ਵਿੱਚੋਂ ਸੰਗਰੂਰ ਜਿਲ੍ਹੇ ਵਿਚੋਂ ਟੌਪ ਕਰਦੇ ਹੋਏ ਗਣਿਤ ਅਤੇ ਫਿਜੀਕਸ਼ ਦੇ ਵਿਸ਼ਿਆਂ ਵਿੱਚੋਂ 100/100 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਅਧਿਆਪਕਾਂ ਦੇ ਨਾਲ-ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਉਹਨਾਂ ਉਮੀਦ ਜਤਾਈ ਕਿ ਚੱਲ ਰਹੀ ਬਾਰ੍ਹਵੀਂ ਸ਼੍ਰੇਣੀ ਦੀ ਸੀ.ਬੀ.ਐਸ.ਈ ਬੋਰਡ ਪ੍ਰੀਖਿਆ ਵਿੱਚ ਵੀ ਇਹ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਨਗੇ।
ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਸਬਜੈਕਟ ਅਧਿਆਪਕਾਂ ਵਲੋਂ ਵੀ ਇਹਨਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media