Tuesday, March 24, 2026

ਜੋਮੈਟੋ ਡਿਲੀਵਰੀ ਬੋਇਜ਼ ਨਾਲ ਕੀਤਾ ਚੌਥਾ ਟ੍ਰੈਫਿਕ ਸੈਮੀਨਾਰ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਜੋਮਾਟੋ ਰੈਸਟੋਰੈਂਟ ਤੋਂ ਘਰ ਅਤੇ ਹੋਰ ਸੰਸਥਾਵਾਂ ‘ਤੇ ਖਾਣਾ ਡਿਲਵਰੀ ਬੋਆਇਜ਼ ਦੇ ਡਰਾਈਵਰਾਂ ਨਾਲ ਚੌਥਾ ਟ੍ਰੈਫਿਕ ਸੈਮੀਨਾਰ ਰਣਜੀਤ ਐਵਿਨਿਊ ਦੁਸਹਿਰਾ ਗਰਾਊਂਡ ਵਿੱਚ ਕੀਤਾ ਗਿਆ। ਉਹਨਾਂ ਨੂੰ ਰੋਡ ਸਾਇਨ ਸਮਝਾਏ ਗਏ ਅਤੇ ਉਹਨਾਂ ਨੂੰ ਸੜਕ ‘ਤੇ ਚੱਲਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਹਦਾਇਤ ਕੀਤੀ ਗਈ।ਖ਼ਾਸ ਤੌਰ ‘ਤੇ ਹੈਲਮੇਟ ਬਾਰੇ ਵੀ ਦੱਸਿਆ।ਉਨਾਂ ਸੀਟ ਬੈਲਟ ਬਾਰੇ, ਰੈਡ ਲਾਈਟ, ਗੱਡੀ ਚਲਾਉਂਦੇ ਸਮੇਂ ਹਮੇਸ਼ਾਂ ਸੀਟ ਬੈਲਟ ਪਹਿਨਣ, ਫਸਟ ਏਡ ਕਿੱਟ ਦੀ ਵਰਤੋਂ ਬਾਰੇ ਦੱਸਿਆ।ਸੈਮੀਨਾਰ ਵਿੱਚ ਜੋਮੈਟੋ ਟੀਮ ਕੋਲ ਆਪਣੇ ਹੈਲਮੇਟ ਸਨ ਅਤੇ ਸਬ ਨੇ ਯੂਨੀਫਾਰਮ ਪਾਈ ਹੋਈ ਸੀ।ਜੋਮੈਟੋ ਵਿੱਚ ਆਏ ਹੋਏ ਡਿਲੀਵਰੀ ਉਹ ਟ੍ਰੈਫਿਕ ਨਿਯਮਾਂ ‘ਤੇ ਚੱਲਣਗੇ ਅਤੇ ਆਪਣੇ ਪਰਿਵਾਰ ਨੂੰ ਵੀ ਪ੍ਰੇਰਿਤ ਕਰਨਗੇ।
ਉਨਾਂ ਦੱਸਿਆ ਕਿ ਜਿਹੜੇ ਜੋਮੈਟੋ ਚਾਲਕਾ ਨੇ ਟ੍ਰੈਫਿਕ ਨਿਯਮਾਂ ਨੂੰ ਅਪਣਾਇਆ ਉਹਨਾਂ ਨੂੰ ਟ੍ਰੈਫਿਕ ਪੁਲਿਸ ਅਤੇ ਕੰਪਨੀ ਵਲੋਂ ਜ਼ੋਮੈਟੋ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਿਟੀ ਆਪਰੇਸ਼ਨ ਮੈਨੇਜਰ ਵਰੁਣ ਦਵੇਸਰ, ਰਤਨਦੀਪ ਸਿੰਘ, ਰਵਨੀਤ ਸਿੰਘ ਹਾਜ਼ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …