ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਨੇ ਸਾਬਕਾ ਵਧੀਕ ਮੈਨੇਜਰ ਸ੍ਰੀ ਦਰਬਾਰ ਸਾਹਿਬ ਪਰਮਜੀਤ ਸਿੰਘ ਬਾਜਵਾ ਦੀ ਮਾਤਾ ਸਰਦਾਰਨੀ ਹਰਮੇਸ਼ ਕੌਰ ਦੇ ਅਕਾਲ ਚਲਾਣਾ ਕਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਅਤੇ ਅਹੁਦੇਦਾਰਾਂ ਨੇ ਪਰਮਜੀਤ ਸਿੰਘ ਬਾਜਵਾ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਘਾਟਾ ਪੂਰਿਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਪਿੰਡ ਅਵਾਣ ਨੇੜਲੇ ਪਿੰਡ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਵਿਖੇ 6 ਅਪ੍ਰੈਲ ਨੂੰ ਮਾਤਾ ਹਰਮੇਸ਼ ਕੌਰ ਦੇ ਨਮਿਤ ਅੰਤਿਮ ਅਰਦਾਸ ਸਮਾਗਮ ਹੋਵੇਗਾ।
Check Also
ਕਵੀ ਰਵਿੰਦਰ ਸਿੰਘ ਨਾਲ ਸਿਰਜਣ ਪ੍ਰਕਿਰਿਆ ਦਾ 27ਵਾਂ ਸਮਾਗਮ ਸਫਲਤਾਪੂਰਵਕ ਸੰਪਨ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਸੰਸਥਾ ਵਲੋਂ ਸੰਚਾਲਿਤ ਮਹੀਨਾਵਾਰ ਸਾਹਿਤਕ …