ਸੰਗਰੂਰ, 8 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਗੁਰੂ ਅਰਜਨ ਦੇਵ ਕਲੋਨੀ ਵਿਖੇ ਚੱਲ ਰਹੀ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਅੱਜ ਸਮਾਪਤ ਹੋ
ਗਿਆ।ਸਭ ਤੋਂ ਪਹਿਲਾਂ ਹਵਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ‘ਚ ਆਏ ਭਗਤਾਂ ਨੇ ਆਹੁਤੀ ਪਾਈ।ਉਸ ਤੋਂ ਬਾਅਦ ਭਗਤਾ ਲਈ ਲੰਗਰ ਅਤੱਟ ਵਰਤਾਇਆ ਗਿਆ। ਕਥਾ ਵਾਚਕ ਸੰਤ ਸ਼ਿਰੋਮਨੀ ਮਹੰਤ ਸ਼੍ਰੀ 108 ਸਵਾਮੀ ਰਾਮ ਗਿਰੀ ਜੀ ਮਹਾਰਾਜ ਨੇ ਕਥਾ ਦੇ ਮਹੱਤਵ ਬਾਰੇ ਦੱਸਿਆ।ਕਥਾ ਵਾਚਕ ਸਵਾਮੀ ਰਾਮ ਗਿਰੀ ਜੀ ਮਹਾਰਾਜ ਨੇ ਆਖਿਆ ਕਿ ਸੁੱਖ ਅਤੇ ਦੁੱਖ ਜੀਵਨ ਦਾ ਇਕ ਅੰਗ ਹੈ।ਹਰ ਦੁੱਖ ਤੋਂ ਬਾਅਦ ਸੁੱਖ ਲਾਜ਼ਮੀ ਆਉਦਾ ਹੈ।ਸਾਨੂੰ ਦੁੱਖ ਅਤੇ ਸੁੱਖ ਦੋਨਾਂ `ਚ ਭਗਵਾਨ ਦਾ ਭਜਨ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਮਨੁੱਖ ਦੇ ਚੰਗੇ ਕਰਮ ਹੀ ਉਸ ਦੇ ਨਾਲ ਜਾਂਦੇ ਹਨ।ਹਰ ਮਨੁੱਖ ਨੂੰ ਆਪਸ ਵਿੱਚ ਬੜੇ ਪਿਆਰ ਨਾਲ ਰਹਿਣਾ ਚਾਹੀਦਾ ਹੈ, ਚੰਗੇ ਕੰਮ ਕਰਨੇ ਚਾਹੀਦੇ ਹਨ ਅਤੇ ਬਿਨਾਂ ਭੇਦਭਾਵ ਦੇ ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ।ਇਸ ਯੱਗ ਦੇ ਯਜਮਾਨ ਭਗਵਾਨ ਦਾਸ ਸ਼ਰਮਾ ਨੇ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਕਥਾ ਵਿੱਚ ਆਏ ਭਗਤਾ ਦਾ ਸਵਾਗਤ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media