Saturday, March 21, 2026

ਸ਼ਿਵ ਕੁਟੀ ਮੰਦਰ ਸੁਨਾਮ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਰਾਮ ਨੌਮੀ ਦਾ ਤਿਉਹਾਰ

ਸੰਗਰੂਰ, 17 ਅਪ੍ਰੈਲ (ਜਗਸੀਰ ਲੌਂਗੋਵਾਲ) – ਰਾਮ ਨੌਮੀ ਉਤਸਵ ਸਮੇਂ ਸ੍ਰੀ ਸ਼ਿਵ ਕੁਟੀ ਮੰਦਰ ਨੇੜੇ ਪੁਰਾਣਾ ਹਸਪਤਾਲ ਸੁਨਾਮ ਵਿਖੇ ਮੰਦਰ ਦੇ ਪ੍ਰਧਾਨ ਯੋਗੇਸ਼ ਜੋਸ਼ੀ ਵਲੋਂ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਅਤੇ ਸਭਾ ਦੇ ਸਮੂਹ ਮੈਂਬਰਾਂ ਦੀ ਰਹਿਨੁਮਾਈ ਹੇਠ ਸ਼੍ਰੀ ਰਾਮਾਇਣ ਦੇ ਭੋਗ ਪਾਏ ਗਏ।ਮਹਿਲਾ ਸੰਕੀਰਤਨ ਮੰਡਲੀ ਸ਼ਿਵ ਕੁਟੀ ਮੰਦਿਰ ਵਲੋਂ ਕੀਰਤਨ ਕਰਕੇ ਸ੍ਰੀ ਰਾਮ ਲੱਲਾ ਦਾ ਗੁਣਗਾਨ ਕੀਤਾ ਗਿਆ ਤੇ ਵਿਦਿਆ ਦੇ ਖੇਤਰ ਵਿੱਚ ਪੰਜਵੀਂ ਜਮਾਤ ਵਿਚੋਂ ਦ੍ਰਿਸ਼ਟੀ ਅਤੇ ਤੁਸ਼ਾਰ ਸ਼ਰਮਾ ਨੇ ਵਧੀਆ ਪੁਜੀਸ਼ਨਾਂ ਪ੍ਰਾਪਤ ਕਰਨ ‘ਤੇ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਞਲੋਂ ਸਨਮਾਨਿਤ ਕੀਤਾ ਗਿਆ।ਮੰਦਿਰ ਦੇ ਪ੍ਰਧਾਨ ਯੋਗੇਸ਼ ਜੋਸ਼ੀ ਮਹਿਲਾ ਸੰਕੀਰਤਨ ਮੰਡਲੀ ਦੇ ਪ੍ਰਧਾਨ ਸੁਰਿੰਦਰ ਜੋਸ਼ੀ ਅਤੇ ਨਰਿੰਦਰ ਪਾਲ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਲੋਂ ਧੀਆਂ ਪ੍ਰਤੀ ਇੱਕ ਗੀਤ ਰਲੀਜ਼ ਕੀਤਾ ਗਿਆ।
ਸੀਨੀਅਰ ਸਿਟੀਜ਼ਨ ਅਤੇ ਬ੍ਰਾਹਮਣ ਸਭਾ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਨੇ ਹਾਜ਼ਰੀ ਲਵਾ ਕੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਸ੍ਰੀ ਰਾਮੇਸ਼ਵਰ ਮੰਦਰ ਇੰਦਰਾ ਬਸਤੀ ਵਿਖੇ ਵੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਵਲੋਂ ਹਾਜ਼ਰੀ ਲਵਾਈ ਗਈ।ਰੁਪਿੰਦਰ ਭਾਰਦਵਾਜ ਨੇ ਰਮੇਸ਼ਵਰ ਮੰਦਰ ਦੇ ਪ੍ਰਧਾਨ ਬਲਵਿੰਦਰ ਸ਼ਰਮਾ ਅਤੇ ਉਹਨਾਂ ਦੀ ਸੰਸਥਾ ਦਾ ਸਨਮਾਨ ਕੀਤਾ।
ਇਸ ਮੌਕੇ ਗੋਪਾਲ ਸ਼ਰਮਾ, ਭੂਸ਼ਣ ਸ਼ਰਮਾ, ਡਾਕਟਰ ਸੋਮਨਾਥ ਸ਼ਰਮਾ, ਪ੍ਰਮੋਦ ਅਵਸਥੀ, ਨਰਿੰਦਰ ਠੇਕੇਦਾਰ, ਹਰਿੰਦਰ ਜੋਸ਼ੀ, ਭਾਰਤ ਹਰੀ ਸ਼ਰਮਾ, ਪੰਡਿਤ ਕ੍ਰਿਸ਼ਨ ਸ਼ਰਮਾ, ਸ਼ਾਮ ਲਾਲ ਭਾਟੀਆ, ਹਰਦੀਪ ਸ਼ਰਮਾ, ਜਗਮੋਹਨ ਸ਼ਰਮਾ, ਡਾਕਟਰ ਬੀਰਬਲ, ਪਤੰਜਲੀ ਡਾਕਟਰ, ਰਾਜ ਕੁਮਾਰ, ਖੁਸ਼ਵੀਰ ਖੁੰਡੇ ਵਾਲਾ, ਰਾਜਕੁਮਾਰ ਖਜਾਨਚੀ, ਭਰਤ ਭਾਰਦਵਾਜ, ਵਰਖਾ ਸਿੰਘ, ਪ੍ਰਿਤਪਾਲ ਕੋਚ, ਮਨਦੀਪ ਭਾਰਦਵਾਜ਼ ਅਤੇ ਮੰਗਤ ਰਾਏ ਆਦਿ ਹਾਜ਼ਰ ਰਹੇ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …