Saturday, September 12, 2026

ਗਾਡਵਿਨ ਸਕੂਲ ਦੇ ਸੰਗੀਤਕ ਰੂਚੀ ਰੱਖਣ ਵਾਲੇ ਬੱਚੇ ਪੁੱਜੇ ਸਤਿਯੁਗ ਰਿਕਾਰਡਿੰਗ ਸਟੂਡਿਓ

PPN0201201514

ਫਾਜ਼ਿਲਕਾ, 1 ਜਨਵਰੀ (ਵਿਨੀਤ ਅਰੋੜਾ) – ਪਿਛਲੇ ਦਿਨਾਂ ਗਾਡਵਿਨ ਪਬਲਿਕ ਸੀਨੀਅਰ ਸੇਕੇਂਡਰੀ ਸਕੂਲ ਘੱਲੂ ਦੇ ਸੰਗੀਤ ਵਿਭਾਗ ਦੇ ਬੱਚਿਆਂ ਨੇ ਆਪਣੀ ਸੰਗੀਤਕ ਜਾਣਕਾਰੀ ਵਿੱਚ ਵਾਧਾ ਕਰਣ ਦੇ ਮਕਸਦ ਨਾਲ ਸੰਗੀਤ ਅਧਿਆਪਕ ਸੋਨੂ ਕੁਮਾਰ ਦੀ ਅਗਵਾਈ ਵਿੱਚ ਸਤਿਯੁਗ ਰਿਕਾਰਡਿੰਗ ਸਟੂਡਿਓ ਅਬੋਹਰ ਦਾ ਦੌਰਾ ਕੀਤਾ । ਇਸ ਮੌਕੇ ਦੌਰਾਨ ਬੱਚੀਆਂ ਨੂੰ ਗੀਤ, ਫਿਲਮਾਂਕਨ ਦੇ ਦ੍ਰਿਸ਼, ਰਿਕਾਰਡਿਗ, ਕੈਮਰਾ ਸ਼ੂਟ ਅਤੇ ਹੋਰ ਦ੍ਰਿਸ਼ਾਂ ਨੂੰ ਨਜ਼ਦੀਕ ਤੋਂ ਰੂਬਰੂ ਹੋਕੇ ਵੇਖਿਆ।ਬੱਚਿਆਂ ਦੇ ਮਨਾਂ ਵਿੱਚ ਉਠਦੇ ਵੱਖ-ਵੱਖ ਸਵਾਲਾਂ ਦੇ ਜਵਾਬ ਮੌਕੇ ਉੱਤੇ ਹਾਜਰ ਸੰਗੀਤ ਮਾਹਿਰਾਂ ਸੁਨੀਲ ਕੁਮਾਰ ਜਾਂਗਿੜ ਅਤੇ ਸੋਨੂ ਕੁਮਾਰ ਨੇ ਦਿੱਤੀ।ਵਾਪਿਸੀ ਉੱਤੇ ਸਕੂਲ ਪ੍ਰਮੁੱਖ ਜਗਜੀਤ ਸਿੰਘ ਬਰਾੜ ਅਤੇ ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਨਾਲ ਗੱਲਬਾਤ ਦੌਰਾਨ ਬੱਚਿਆਂ ਨੇ ਆਪਣੀ ਖੁਸ਼ੀ ਅਤੇ ਨਵੇਕਲੇ ਅਨੁਭਵ ਦਾ ਪ੍ਰਗਟਾਵਾ ਕੀਤਾ ।ਗੱਲਬਾਤ ਦੌਰਾਨ ਸ਼੍ਰੀ ਬਰਾੜ ਨੇ ਦੱਸਿਆ ਕਿ ਅਸੀ ਬੱਚੀਆਂ ਦੀ ਅੰਦਰੂਨੀ ਪ੍ਰਤੀਭਾ ਨੂੰ ਨਿਖਾਰਨ ਲਈ ਉਨ੍ਹਾਂ ਦੀ ਰੂਚੀ ਮੁਤਾਬਕ ਸਮੇਂ-ਸਮੇਂ ਤੇ ਅਜਿਹੇ ਕੋਸ਼ਿਸ਼ ਕਰਦੇ ਰਹਿਣਗੇ ਤਾਂਕਿ ਬੱਚੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ ਅਤੇ ਪੜਾਈ ਦੇ ਨਾਲ – ਨਾਲ ਉਨ੍ਹਾਂ ਨੂੰ ਦੁਨੀਆ ਦੀ ਵੀ ਸੱਮਝ ਹੋ ਸਕੇ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply