Saturday, October 3, 2026

ਸ਼੍ਰੀ ਸ਼ਨੀ ਦੇਵ ਮੰਦਰ ਧਰਮਸ਼ਾਲਾ ਕਮੇਟੀ ਦੀ ਹੋਈ ਚੋਣ

ਸੰਗਰੂਰ, 26 ਅਪ੍ਰੈਲ (ਜਗਸੀਰ ਲੋਂਗੋਵਾਲ) – ਸ੍ਰੀ ਸ਼ਨੀ ਦੇਵ ਮੰਦਿਰ ਧਰਮਸ਼ਾਲਾ ਕਮੇਟੀ ਚੀਮਾ ਮੰਡੀ ਦੀ ਨਵੇਂ ਸਿਰੇ ਤੋਂ ਚੋਣ ਕਰਨ ਲਈ ਸਮੂਹ ਕਮੇਟੀ ਮੈਂਬਰਾਂ ਦੀ ਇਕੱਤਰਤਾ ਹੋਈ, ਜਿਸ ਵਿੱਚ ਨਵੇਂ ਸਿਰੇ ਤੋਂ ਕਮੇਟੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਕਮੇਟੀ ਦੇ ਨਵੇਂ ਚੁਣੇ ਗਏ ਸਕੱਤਰ ਮੰਗਤ ਰਾਏ ਗੋਇਲ ਮੰਗਤੀ ਤੇ ਮੀਤ ਸਕੱਤਰ ਲਾਲ ਚੰਦ ਲੀਲਾ ਨੇ ਦੱਸਿਆ ਕਿ ਮੋਹਨ ਲਾਲ ਗਰਗ ਸ਼ਾਹਪੁਰ ਵਾਲੇ ਨੂੰ ਸਰਬਸੰਮਤੀ ਨਾਲ ਪ੍ਰਧਾਨ ਸੁਰਿੰਦਰ ਕੁਮਾਰ ਗੋਇਲ ਹੀਰੋ ਕਲਾਂ ਵਾਲਿਆਂ ਨੂੰ ਸਰਪ੍ਰਸਤ ਤਰਲੋਚਨ ਗੋਇਲ ਚੀਮਾ ਨੂੰ ਚੇਅਰਮੈਨ, ਨਗਿੰਦਰ ਕੁਮਾਰ ਬਿੱਲੂ ਲੋਹੇ ਵਾਲੇ ਨੂੰ ਮੀਤ ਪ੍ਰਧਾਨ, ਕੈਸ਼ੀਅਰ ਰੁਲਦੂ ਰਾਮ ਬੀਰ ਖੁਰਦ ਵਾਲੇ, ਮੁੱਖ ਸਲਾਹਕਾਰ ਸੂਰਜ ਭਾਨ ਕਾਂਸਲ ਆਰੇ ਵਾਲੇ, ਪ੍ਰੈਸ ਸਕੱਤਰ ਗੁਰਤੇਜ ਸਿੰਘ ਤੋਂ ਇਲਾਵਾ ਭੀਮ ਸੈਨ ਗੋਇਲ, ਭੀਮ ਸੈਨ ਬਾਂਸਲ, ਸੁਰੇਸ਼ ਕੁਮਾਰ ਖੀਵੇ ਵਾਲੇ, ਰਵਿੰਦਰ ਕੁਮਾਰ ਟਿੰਕੂ ਨੂੰ ਕਾਰਜਕਾਰਨੀ ਦੇ ਮੈਂਬਰ ਵਜੋਂ ਚੁਣਿਆ ਗਿਆ।ਮੰਦਿਰ ਦੇ ਪੁਜਾਰੀ ਏ.ਕੇ ਪੰਡਤਯਾਦੇ (ਅਮਨੀਸ਼) ਨੇ ਦੱਸਿਆ ਕਿ ਮੰਦਿਰ ਦੀ ਨਿਸ਼ਚਿਤ ਕੀਤੀ ਹੋਈ ਜਗ੍ਹਾ ਵਿੱਚ ਜਲਦੀ ਹੀ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …