Thursday, March 19, 2026

ਹਸਪਤਾਲ ਵਿੱਚ ਦਾਖਲ ਗਰੀਬ ਨੌਜਵਾਨ ਦੀ ਜਿੰਦਗੀ ਬਚਾਉਣ ਲਈ ਮਦਦ ਦੀ ਅਪੀਲ

PPN0301201508

ਜੰਡਿਆਲਾ ਗੁਰੂ, 3 ਜਨਵਰੀ (ਹਰਿੰਦਰਪਾਲ ਸਿੰਘ) – ਅੱਜ ਦੀ ਮਹਿੰਗਾਈ ਵਿਚ ਗਰੀਬ ਵਿਅਕਤੀ ਲਈ ਤਾਂ ਆਪਣੇ ਪਰਿਵਾਰ ਦਾ ਪਾਲਣ ਪੋਸਣ ਬੜੀ ਮੁੁਸ਼ਕਿਲ ਨਾਲ ਕੀਤਾ ਜਾ ਰਿਹਾ ਹੈ।ਪਰ ਆਈ ਬਿਮਾਰੀ ਜਾਂ ਦੁਰਘਟਨਾ ਲਈ ਉਸ ਦਾ ਇਲਾਜ ਵੀ ਕੁਦਰਤ ਦੇ ਆਸਰੇ ਹੀ ਰਹਿ ਜਾਦਾ ਹੈ।ਅਹਿਜੀ ਹੀ ਇਕ ਘਟਨਾ ਬਾਜ਼ਾਰ ਠਠਿਆਰਾਂ ਵਿਚ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਬਲਬੀਰ ਸਿੰਘ ਗਲੀ ਠਠਿਆਰਾਂ ਵਾਲੀ ਜੰਡਿਆਲਾ ਗੁਰੂ ਜੋ ਕਿ ਇਕ ਬਰਤਨਾਂ ਵਾਲੀ ਫੈਕਟਰੀ ਵਿਚ ਕੰਮ ਕਰਦਾ ਹੈ, ਉਸ ਦਾ ਲੜਕਾ ਹਰਮੀਤ ਸਿੰਘ ਉਮਰ ਕਰੀਬ 14 ਸਾਲ ਆਪਣੇ ਕੋਠੇ ਤੋਂ ਮਿਰਗੀ ਦਾ ਦੋਰਾ ਪੈਣ ਕਰਕੇ ਥੱਲੇ ਡਿੱਗ ਗਿਆ ।ਜਿਸ ਕਰਕੇ ਉਸਦੇ ਦਿਮਾਗ ਵਿਚ ਸੱਟ ਲੱਗ ਗਈ। ਹਰਮੀਤ ਸਿੰਘ ਨੂੰ ਤੁਰੰਤ ਗੁਰੁੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਬਿਮਾਰੀ ਦਾ ਇਲਾਜ ਨਾ ਹੋਣ ਦਾ ਕਹਿ ਕੇ ਉਸ ਨੂੰ ਛੁੱਟੀ ਦੇ ਦਿੱਤੀ। ਪ੍ਰੇਸ਼ਾਨ ਪਿਤਾ ਬਲਬੀਰ ਸਿੰਘ ਵਲੋਂ ਤੁਰੰਤ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਵੱਲਾ ਰੋਡ ਅੰਮ੍ਰਿਤਸਰ ਦਾਖਿਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਦਾਖਿਲ ਕਰਨ ਤੋਂ ਬਾਅਦ ਉਸ ਦੇ ਇਲਾਜ ਦਾ ਖਰਚਾ ਕਰੀਬ ਡੇਢ ਲੱਖ ਸੁਣਾ ਕੇ ਬਲਬੀਰ ਸਿੰਘ ਨੂੰ ਝੰਜੋੜਕੇ ਰੱਖ ਦਿੱਤਾ।ਰਿਸ਼ਤੇ ਵਿਚ ਲੜਕੇ ਦੇ ਗੁਰਸਿੱਖ ਭਰਾ ਜੋਗਾ ਸਿੰਘ ਨੇ ਸ਼ੋਸ਼ਲ ਮੀਡੀਆ ਰਾਹੀ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਭਰਾ ਲਈ ਥੋੜੀ-ਥੋੜੀ ਮਦਦ ਕਰਕੇ ਉਸਦੀ ਜਿੰਦਗੀ ਨੂੰ ਬਚਾਉਣ ਵਿੱਚ ਸਹਿਯੋਗ ਕਰਨ।ਜੋਗਾ ਸਿੰਘ ਵਲੋਂ ਦਾਨੀ ਸੱਜਣਾ ਨੂੰ 8566903046 ਮੋਬਾਇਲ ਨੰਬਰ ਤੇ ਸੰਪਰਕ ਕਰਨ ਲਈ ਅਪੀਲ ਕੀਤੀ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply