
ਛੇਹਰਟਾ, 3 ਜਨਵਰੀ (ਕੁਲਦੀਪ ਸਿੰਘ ਨੋਬਲ) – ਛੇਹਰਟਾ ਦੇ ਸਾਂਝ ਕੇਂਦਰ ਵਿਖੇ ਪਿਛਲੇ ਕੁੱਝ ਮਹੀਨਿਆਂ ਤੋਂ ਇੰਚਾਰਜ ਦੀ ਕੁਰਸੀ ਖਾਲੀ ਪਈ ਹੈ, ਜਿਸ ਕਾਰਨ ਸਾਂਝ ਕੇਂਦਰ ਵਿਚ ਜਿੱਥੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਵਾਲੇ ਲੋਕਾਂ ਕਾਫੀ ਪ੍ਰੇਸ਼ਾਨ ਹਨ, ਉੱਥੇ ਕੇਂਦਰ ਦੇ ਮੈਂਬਰਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਸਿਲਸਿਲੇ ਤਹਿਤ ਸਾਂਝ ਕੇਂਦਰ ਛੇਹਰਟਾ ਦੇ ਸਮੂਹ ਮੈਂਬਰ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਤੇ ਦੀਪਕ ਸੂਰੀ ਦੀ ਅਗਵਾਈ ਹੇਂਠ ਡੀਸੀਪੀਓ ਬਲਜੀਤ ਸਿੰਘ ਰੰਧਾਵਾਂ ਨੂੰ ਮਿਲੇ ਤੇ ਉਨਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ। ਉਨਾਂ ਡੀਸੀਪੀਓ ਰੰਧਾਵਾ ਨੂੰ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਨੂੰ ਸਾਂਝ ਕੇਂਦਰ ਪੱਛਮੀ ਦਾ ਇੰਚਾਰਜ ਨਿੱਯੁਕਤ ਹੋਣ ਤੋਂ ਬਾਅਦ ਸਾਂਝ ਕੇਂਦਰ ਛੇਹਰਟਾ ਦੀ ਕੁਰਸੀ ਖਾਲੀ ਪਈ ਹੈ, ਜਿਸ ਨਾਲ ਸਮੂਹ ਮੈਂਬਰਾਂ ਨੂੰ ਆਪਣੀਆਂ ਮੁਸ਼ਕਿਲਾਂ ਤੇ ਮੀਟਿੰਗਾਂ ਸਬੰਧੀ ਸਾਂਝ ਕੇਂਦਰ ਪੱਛਮੀ ਵਿਖੇ ਆਉਣਾ ਪੈਂਦਾ ਹੈ ਤੇ ਲੋਕਾਂ ਨੂੰ ਕਈ ਸੱਮਸਿਆਂਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਡੀਸੀਪੀਓ ਬਲਜੀਤ ਸਿੰਘ ਰੰਧਾਵਾ ਨੇ ਵਿਸ਼ਵਾਸ ਦਿਵਾਇਆ ਕਿ ਉਨਾਂ ਦੀਆਂ ਸੱਮਸਿਆਂਵਾਂ ਨੂੰ ਜਲਦ ਹੱਲ ਕਰ ਦਿੱਤਾ ਜਾਵੇਗਾ। ਇਸ ਮੋਕੇ ਸਮੂਹ ਮੈਂਬਰਾਂ ਨੇ ਡੀਸੀਪੀਓ ਬਲਜੀਤ ਸਿੰਘ ਰੰਧਾਵਾ ਤੇ ਇੰਚਾਰਜ ਰਾਜਮਹਿੰਦਰ ਸਿੰਘ ਜੌਹਲ ਨੂੰ ਸਾਂਝ ਕੇਂਦਰ ਦੀਆਂ ਸਹੂਲਤਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਗੱਡੀ ਬਦਲੇ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਨੀਤੂ ਸੰਧੂ, ਨੰਬਰਦਾਰ ਰਾਜ ਕੁਮਾਰ ਕਾਕਾ, ਸਤਪਾਲ ਲੱਕੀ, ਸਤੀਸ਼ ਮੰਟੂ, ਜਨਕ ਰਾਜ ਸਰੀਨ, ਅਰੂੜ ਚੰਦ, ਅਵਤਾਰ ਸਿੰਘ ਜਿਊਲਰਜ਼ ਆਦਿ ਹਾਜਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media