ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਆਰ.ਐਨ ਢੋਕੇ ਆਈ.ਪੀ.ਐਸ ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਉਰਟੀ ਪੰਜਾਬ ਨਾਲ ਲੰਮੇ ਅਰਸੇ ਤੋਂ ਬਤੌਰ
ਸੁਰੱਖਿਆ ਅਫ਼ਸਰ ਤਾਇਨਾਤ ਇੰਸਪੈਕਟਰ ਮਨਮੋਹਨ ਸਿੰਘ ਦੀ ਅੱਜ ਅਚਾਨਕ ਮੌਤ ਹੋ ਗਈ।ਉਨ੍ਹਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ, ਜਿਥੇ ਪੁਲਿਸ ਦੀ ਟੁਕੜੀ ਵਲੋਂ ਸੋਗ ਵਜੋਂ ਸਲਾਮੀ ਦਿੱਤੀ ਗਈ।ਇਸ ਸਮੇਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਰਣਜੀਤ ਸਿੰਘ ਆਈ.ਪੀ.ਐਸ, ਏ.ਆਈ.ਜ਼ੀ/ ਐਸ.ਐਸ.ਓ.ਸੀ/ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਆਈ.ਪੀ.ਐਸ, ਏ.ਆਈ.ਜੀ/ਸੀ.ਆਈ/ਫਿਰੋਜ਼ਪੁਰ ਰੇਂਜ਼ ਲਖਵੀਰ ਸਿੰਘ, ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਪੀ.ਪੀ.ਐਸ ਅੰਮ੍ਰਿਤਸਰ, ਡੀ.ਐਸ.ਪੀ, ਐਸ.ਐਸ.ਓ.ਸੀ ਅੰਮ੍ਰਿਤਸਰ ਹਰਵਿੰਦਰਪਾਲ ਸਿੰਘ, ਮੁੱਖ ਅਫ਼ਸਰ ਐਸ.ਐਸ.ਓ.ਸੀ ਅੰਮ੍ਰਿਤਸਰ ਇੰਸਪੈਕਟਰ ਸੁਖਬੀਰ ਸਿੰਘ ਅਤੇ ਗੁਰਵਿੰਦਰ ਸਿੰਘ ਰੀਡਰ ਸਬ-ਇੰਸਪੈਕਟਰ, ਸਪੈਸ਼ਲ ਡੀ.ਜੀ.ਪੀ ਇੰਟਰਨਲ ਸਕਿਉਰਟੀ ਪੰਜਾਬ ਵਲੋਂ ਮਨਮੋਹਨ ਸਿੰਘ ਨੂੰ ਸਰਧਾਂਜ਼ਲੀ ਭੇਂਟ ਕੀਤੀ ਗਈ।ਇਸੇ ਦੌਰਾਨ ਸਪੈਸ਼ਲ ਡੀ.ਜੀ.ਪੀ ਆਰ.ਐਨ ਢੋਕੇ ਆਈ.ਪੀ.ਐਸ ਵਲੋਂ ਇੰਸਪੈਕਟਰ ਮਨਮੋਹਨ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਨਾਂ ਦਾ ਕਹਿਣਾ ਹੈ ਕਿ ਇੰਸਪੈਕਟਰ ਮਨਮੋਹਨ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਸਨ ਤੇ ਬਹੁਤ ਹੀ ਮਿਹਨਤੀ, ਮਿਲਣਸਾਰ ਤੇ ਖੁਸ਼ ਦਿਲ ਸਭਾਅ ਦੇ ਪੁਲਿਸ ਅਫ਼ਸਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media