ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਕਰਵਾਏ ਗਏ
ਯੂਨੀਵਰਸਿਟੀ ਕਾਮਨ ਐਡਮੀਸ਼ਨ ਟੈਸਟ-ਯੂਕੈਟ (ਅੰਡਰਗਰੈਜੂਏਟ) 2024 ਦਾ ਦੂਜਾ ਕਾਉਂਸਲਿੰਗ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।ਯੂਨੀਵਰਸਿਟੀ ਵੱਲੋਂ ਐਮ.ਬੀ.ਏ (ਐਫ.ਵਾਈ.ਆਈ.ਪੀ) / ਐਮ.ਬੀ.ਏ (ਐਫ.ਵਾਈ.ਆਈ.ਪੀ) (ਵਿੱਤ)/ ਐਮ.ਕਾਮ (ਐਫ.ਵਾਈ.ਆਈ.ਪੀ.)/ ਮਾਸਟਰ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ (ਐਫ.ਵਾਈ.ਆਈ.ਪੀ.)/ ਮਾਸਟਰ ਆਫ਼ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ (ਐਫ.ਵਾਈ.ਆਈ.ਪੀ) / ਐਮ.ਐਸ.ਸੀ (ਕੰਪਿਊਟੇਸ਼ਨਲ ਸਟੈਟਿਸਟਿਕਸ ਐਂਡ ਡੇਟਾ ਐਨਾਲਿਟਿਕਸ) (ਐਫ.ਵਾਈ.ਆਈ.ਪੀ) / ਐਮ.ਐਸ.ਸੀ ਇਕਨਾਮਿਕਸ (ਐਫ.ਵਾਈ.ਆਈ.ਪੀ) / ਐਮ.ਐਸ.ਸੀ ਫੈਸ਼ਨ ਡਿਜ਼ਾਈਨਿੰਗ (ਐਫ.ਵਾਈ.ਆਈ.ਪੀ.) / ਐਮ.ਏ. ਪੱਤਰਕਾਰੀ ਅਤੇ ਜਨ ਸੰਚਾਰ (ਐਫ.ਵਾਈ.ਆਈ.ਪੀ) / ਬੈਚਲਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (ਐਗਰੀ ਸਟੋਰੇਜ ਐਂਡ ਸਪਲਾਈ ਚੇਨ)/ਬੀ.ਏ ਸੋਸ਼ਲ ਸਾਇੰਸਜ਼ (4 ਸਾਲਾ) ਆਦਿ ਕੋਰਸਾਂ ਵਿਚ ਦਾਖਲੇ ਲਈ ਇਹ ਦਾਖਲਾ ਟੈਸਟ ਕਰਵਾਇਆ ਗਿਆ ਸੀ।
ਟੈਸਟ ਅਤੇ ਦਾਖਲਾ ਕਾਊਂਸਲਿੰਗ ਦੇ ਕੋ-ਆਰਡੀਨੇਟਰ ਪ੍ਰੋ. (ਡਾ.) ਵਿਕਰਮ ਸੰਧੂ ਨੇ ਦੱਸਿਆ ਕਿ ਕਾਉਂਸਲਿੰਗ ਦਾ ਦੂਜਾ ਦੌਰ 4 ਜੁਲਾਈ 2024 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।ਚਾਹਵਾਨ ਉਮੀਦਵਾਰ, ਜੋ ਯੂਨੀਵਰਸਿਟੀ ਕਾਮਨ ਐਡਮੀਸ਼ਨ ਟੈਸਟ-ਯੂਕੈਟ (ਅੰਡਰਗਰੈਜੂਏਟ) 2024 ਦੇ ਦੂਜੇ ਗੇੜ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਯੂਨੀਵਰਸਿਟੀ ਦੀ ਵੈੱਬਸਾਈਟ <https://gnduadmissions.org/> `ਤੇ ਅਪਡੇਟਿਡ ਕਾਊਂਸਲਿੰਗ ਸ਼ਡਿਊਲ ਅਤੇ ਖਾਲੀ ਸੀਟਾਂ ਦੀ ਸੂਚੀ ਦੇਖ ਸਕਦੇ ਹਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media