
ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਐਸ.ਐਸ. ਡੀ ਗਰਲਜ਼ ਕਾਲਜ ਬਠਿੰਡਾ ਦੇ ਐਨ.ਐਸ.ਐਸ. ਯੂਨਿਟ ਵੱਲੋਂ ਕਾਲਜ ਪ੍ਰਿੰਸੀਪਲ ਦੀ ਰਹਿਨੁਮਾਈ ਅਤੇ ਡਾ ਊਸ਼ਾ ਸ਼ਰਮਾ ਪ੍ਰੋਗਰਾਮ ਅਫ਼ਸਰ ਦੀ ਅਗਵਾਈ ਹੇਠ ਕਾਲਜ ਕੈਂਪਸ ਵਿਖੇ ਸਿਹਤ, ਸਫ਼ਾਈ ਅਤੇ ਵਿਅਕਤੀਗਤ ਸਵੱਛਤਾ ਨੂੰ ਸਮਰਪਿਤ ਸੱਤ ਰੋਜ਼ਾਂ ਐਨ. ਐਸ.ਐਸ ਕੈਂਪ ਲਗਾਇਆਂ ਗਿਆ।ਇਹ ਕੈਂਪ 10 ਜਨਵਰੀ 2015 ਤੱਕ ਚੱਲਗੇ। ਕੈਂਪ ਦੇ ਪਹਿਲੇ ਦਿਨ ਕੈਂਪਜ ਦੀ ਇਨਰੋਲਮੈਂਟ ਕਰਨ ਤੋਂ ਬਾਅਦ ਸਾਰੇ ਵਲੰਟੀਅਰਾਂ ਨੂੰ 8 ਗਰੁੱਪਾਂ ਵਿੱਚ ਵੰਡਿਆਂ ਗਿਆ ਹਰ ਗਰੁੱਪ ਦਾ ਇੱਕ ਲੀਡਰ ਬਣਾਇਆ ਗਿਆ। ਕੈਂਪ ਨੂੰ ਆਸਾਨੀ ਨਾਲ ਚਲਾਉਣ ਲਈ ਮੈਸ ਕਮੇਟੀ ਜਿਸ ਦਾ ਇੰਨਚਾਰਜ ਸੋਨੀਆਂ ਸਿੰਗਲਾ ਬੀ.ਏ ਕਲਚਰਲ ਕਮੇਟੀ ਜਿਸ ਦਾ ਇੰਨਚਾਰਜ ਜਸਪ੍ਰੀਤ ਕੌਰ ਬੀ.ਏ ਭਾਗ ਤੀਜਾ ਕਮੇਟੀ ਜਿਸ ਦਾ ਇੰਚਾਰਜ ਸ਼ੀਤਲ ਬੀ.ਏ ਭਾਗ ਤੀਸਰਾ ਪਬਲੀਸਿਟੀ ਕਮੇਟੀ ਜਿਸ ਵਿੱਚ ਪ੍ਰੀਯੰਕਾ, ਦੀਪਾਲੀ, ਮੇਘਾ,ਨੀਸ਼ਾ ਡਿਸਪਲੈਨ ਕਮੇਟੀ ਜਿਸ ਦੀ ਇੰਚਾਰਜ਼ ਸਿਵਰੀਤ ਕਮਲ ਨੂੰ ਬਣਾਇਆ ਗਿਆ।ਕੈਂਪ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸਾਬਕਾ ਪ੍ਰਧਾਨ ਐ.ਐਸ. ਡੀ ਸਭਾ ਪ੍ਰਮੋਦ ਮਿੱਤਲ ਸਮਾਰੋਹ ਦੀ ਪ੍ਰਧਾਨਗੀ ਕਾਲਜ ਪ੍ਰਧਾਨ ਨੰਦ ਲਾਲ ਗਰਗ ਵਲੋਂ ਕੀਤੀ ਗਈ।ਜੈ ਗੁਪਤਾ ਸਕੱਤਰ ਐਸ.ਐਸ.ਡੀ. ਕਾਲਜ ਐਜ਼ੂਕੇਸ਼ਨ ਅਤੇ ਸੰਦੀਪ ਬਾਘਲਾ ਸਕੱਤਰ ਵੋਮੈਨ ਇੰਸਟੀਚਿਊਟ ਆਫ਼ ਤਕਨਾਲੋਜੀ ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵੱਲੋਂ ਨਵੇਂ ਸਾਲ ਦਾ ਕੇਕ ਕਟਾਇਆ ਗਿਆ।ਪ੍ਰਮੋਦ ਮਿੱਤਲ ਨੇ ਵਲੰਟੀਅਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਨੇਕ ਇਨਸ਼ਾਨ ਬਨਣ ਲਈ ਪ੍ਰੇਰਿਆਂ ਕਾਲਜ ਪ੍ਰਧਾਨ ਨੇ ਭਾਸ਼ਨ ਰਾਹੀਂ ਵਲੰਟੀਅਰਾਂ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਲਈ ਪ੍ਰੇਰਿਆ।ਮੈਡਮ ਊਸ਼ਾ ਸ਼ਰਮਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media