ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਪ੍ਰਧਾਨ ਤੇ
ਚੇਅਰਮੈਨ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਅੰਮ੍ਰਿਤਸਰ ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਦੀ ਊਰਜਾਵਾਨ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਉਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਜਿੰਨਾਂ ਨੇ ਸੈਸ਼ਨ 2023-24 ਦੇ ਸੀਨੀਅਰ ਸੈਕੰਡਰੀ (ਬਾਰ੍ਹਵੀਂ) ਅਤੇ ਸੈਕੰਡਰੀ (ਦਸਵੀਂ) ਪੱਧਰ ਦੇ ਦੇਸ਼-ਪੱਧਰੀ ਇਮਤਿਹਾਨਾਂ ਵਿੱਚ ਆਪਣੀ ਅਕਾਦਮਿਕ ਕਾਬਲੀਅਤ ਞਦਾ ਲੋਹਾ ਮੰਨਵਾਇਆ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡੀ.ਏ.ਵੀ ਪਰਿਵਾਰ ਦੇ ਮੁਖੀ ਪਦਮ ਸ਼੍ਰੀ ਡਾ. ਪੂਨਮ ਸੂਰੀ, ਡੀ.ਏ.ਵੀ ਪਰਿਵਾਰ ਦੀ ਪ੍ਰਥਮ ਮਹਿਲਾ ਸ਼੍ਰੀਮਤੀ ਮਨੀ ਸੂਰੀ ਸਮੇਤ ਹਾਜ਼ਰ ਸਨ।ਵੀ.ਕੇ ਚੋਪੜਾ (ਡਾਇਰੈਕਟਰ ਪਬਲਿਕ ਸਕੂਲਜ਼), ਡਾ. ਸ਼੍ਰੀਮਤੀ ਨੀਲਮ ਕਾਮਰਾ (ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ), ਡਾ. ਪੁਸ਼ਪਿੰਦਰ ਵਾਲੀਆ (ਪ੍ਰਬੰਧਕ ਡੀ.ਏ.ਵੀ ਪਬਲਿਕ ਸਕੂਲ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਅੰਮ੍ਰਿਤਸਰ) ਅਤੇ ਅਸ਼ੋਕ ਅਰੋੜਾ (ਸੀ.ਐਲ.ਐਮ.ਸੀ ਮੈਂਬਰ) ਹਾਜ਼ਰ ਸਨ।
ਸਮਾਗਮ ਦੀ ਸ਼ੁਰੂਆਤ ਡੀ.ਏ.ਵੀ ਗਾਨ ਦੇ ਨਾਲ ਹੋਈ।ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਸਕੂਲ ਦੀਆਂ ਅਕਾਦਮਿਕ, ਖੇਡਾਂ ਅਤੇ ਸਹਿਸ਼ਪਾਠਕ੍ਰਮ ਗਤੀਵਿਧੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਬਾਰੇ ਸਾਲਾਨਾ ਰਿਪੋਰਟ ਪੜ੍ਹੀ।ਇਸ ਉਪਰੰਤ ਦਸਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦੇ ਸਨਮਾਨ ਦੀ ਰਸਮ ਆਰੰਭ ਹੋਈ।ਸੈਸ਼ਨ 2023-24 ਦੌਰਾਨ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬਾਰ੍ਹਵੀਂ ਜਮਾਤ ਦੇ 94 ਅਤੇ ਦਸਵੀਂ ਜਮਾਤ ਦੇ 122 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸਰਟੀਫਿਕੇਟ ਅਤੇ ਟਰਾਫ਼ੀਆਂ ਪ੍ਰਦਾਨ ਕਰਕੇ ਸਨਮਾਨਿਆ ਗਿਆ।ਡਾ. ਪੂਨਮ ਸੂਰੀ ਨੇ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਤਿਭਾਸ਼ੀਲ ਅਤੇ ਯਾਦਗਾਰੀ ਪ੍ਰਾਪਤੀਆਂ ‘ਤੇ ਆਪਣੀ ਖ਼ੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਅਤੇ ਵਿਦਿਆਰਥੀਆਂ ਨੂੰ ਸਦਾ ਖ਼ੁਸ਼ ਰਹਿਣ, ਵੱਡਾ ਅਤੇ ਵੱਖਰਾ ਸੋਚਣ ਅਤੇ ਸਰਬ ਸ਼ਕਤੀਮਾਨ ਪ੍ਰਤੀ ਅਟੁੱਟ ਸ਼ਰਧਾ ਰੱਖਣ ਵਰਗੇ ਤਿੰਨ ਸੁਨਹਿਰੀ ਅਸੂਲ ਦਿੱਤੇ ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਸਮਾਗਮ ਵਿੱਚ ਉਚੇਚੇ ਰੂਪ ਵਿੱਚ ਪੁੱਜੇ ਡਾ. ਪੂਨਮ ਸੂਰੀ ਤੇ ਹੋਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਉਥੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਖ਼ੂਬ ਪ੍ਰਸ਼ੰਸਾ ਕੀਤੀ।ਇਸ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਸਮਾਪਨ ਰਾਸ਼ਟਰੀ ਗਾਨ ਹੋਇਆ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media