ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ) – ਕਰਨਲ (ਡਾ.) ਅਰੀ ਦਮਨ ਸ਼ਰਮਾ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਤੋਂ ਮਿਲੀ ਨੇ ਜਾਣਕਾਰੀ ਅਨੁਸਾਰ 52
ਕੋਰਟ ਰੋਡ ਅੰਮ੍ਰਿਤਸਰ ਦਫਤਰ ਵਿਖੇ ਚੱਲ ਰਹੇ ਸੈਂਟਰ ਵਿੱਚ 120 ਘੰਟੇ ਦਾ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਕਰਵਾਇਆ ਜਾਂਦਾ ਹੈ।ਇਸ ਕੋਰਸ ਦੇ ਦਾਖਲੇ ਸ਼ੁਰੂ ਹਨ।ਬਜ਼ਾਰ ਵਿੱਚ ਚੱਲ ਰਹੇ ਕੋਰਸਾਂ ਦੇ ਮੁਕਾਬਲੇ ਬਹੁਤ ਘੱਟ ਫੀਸ ਵਸੂਲੀ ਜਾਂਦੀ ਹੈ।ਚਾਹਵਾਨ ਉਮੀਦਵਾਰ ਇਸ ਕੋਰਸ ਵਿੱਚ ਦਾਖਲੇ ਲਈ ਦਫਤਰੀ ਸਮੇਂ ‘ਚ ਆ ਕੇ ਜਾਂ ਦਫਤਰ ਨਾਲ ਫੋਨ ਨੰਬਰ 6284432143 ‘ਤੇ ਸੰਪਰਕ ਕਰ ਸਕਦੇ ਹੋ।ਉਨਾਂ ਦੱਸਿਆ ਕਿ ਇਹ ਕੰਪਿਊਟਰ ਕੋਰਸ ਕਰਕੇ ਨੌਜਵਾਨ ਆਸਾਨੀ ਨਾਲ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media