Thursday, June 25, 2026

ਪੈਰਾਮਾਊਂਟ ਸਕੂਲ ਲਹਿਰਾ ਦੇ ਬੱਚਿਆਂ ਦੀ ਵੁਸ਼ੂ ਦੇ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ

ਸੰਗਰੂਰ, 23 ਅਗਸਤ (ਜਗਸੀਰ ਲੌਂਗੋਵਾਲ) – 68ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਵੁਸ਼ੂ ਖੇਡ ਦੇ ਪਿਛਲੇ ਦਿਨੀਂ ਸਕੂਲ ਆਫ ਐਮੀਨੈਂਸ ਲੋਂਗੋਵਾਲ ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ (ਮੁੰਡੇ, ਕੁੜੀਆਂ) ਨੇ ਭਾਗ ਲਿਆ।ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੀ ਦਿਲਨਾਜ਼ ਕੌਰ, ਸ਼ਹਿਨਾਜ਼ ਕੌਰ, ਹਸਰਤਜੋਤ ਕੌਰ, ਹਿਮਾਂਸ਼ੂ ਛਾਬੜਾ, ਮਾਨਿਤ ਗਰਗ ਅਤ ਬਿਕਰਮਪ੍ਰੀਤ ਸਿੰਘ ਚੌਹਾਨ ਨੇ ਅੰਡਰ-17 ਖੇਡਦਿਆਂ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਗੋਲਡ ਮੈਡਲ ਜਿੱਤੇ ਅਤੇ ਰਾਜ ਪੱਧਰੀ ਮੁਕਾਬਲਿਆਂ ‘ਚ ਆਪਣੀ ਥਾਂ ਪੱਕੀ ਕਰ ਲਈ ਹੈ।ਇਸ ਤੋਂ ਇਲਾਵਾ ਜਿਵਿਕਾ, ਹੁਸਨਪ੍ਰੀਤ ਕੌਰ, ਮਨਜੋਤ ਕੌਰ, ਮਨਕਰਨ ਸਿੰਘ, ਗੁਰਕਮਲਵੀਰ ਸਿੰਘ ਨੇ ਸਿਲਵਰ ਮੈਡਲ ਅਤੇ ਅਨੁਸ਼੍ਰੀ ਮਾਨ, ਪ੍ਰਭਨੂਰ ਨੇ ਕਾਂਸੀ ਮੈਡਲ ਆਪਣੇ ਨਾਮ ਕੀਤੇ।ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ, ਮੈਡਮ ਕਿਰਨਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਪ੍ਰਿੰ. ਯਸ਼ਪਾਲ ਸਿੰਘ, ਵਾਇਸ ਪ੍ਰਿੰ. ਅੰਕਿਤ ਕਾਲੜਾ, ਨੈਬ ਸਿੰਘ, ਗੁਰਵਿੰਦਰ ਸਿੰਘ ਵੁਸ਼ੂ ਕੋਚ ਰੋਮਨ ਸੇਨ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …