ਅੰਮ੍ਰਿਤਸਰ, 15 ਨਵੰਬਰ (ਸੁਖਬੀਰ ਸਿੰਘ) – ਗੁਰੂ ਨਗਰੀ ਦੇ ਮਾਲ ਨੈਕਸਸ ਅੰਮ੍ਰਿਤਸਰ ਨੇ ਆਪਣੇ ਇਨਡੋਰ ਸੈਂਟਰਲ ਐਟ੍ਰੀਅਮ ਵਿੱਚ ਇੱਕੋ ਸਮੇਂ 1000 ਮਿੱਟੀ ਦੇ
ਦੀਵੇ ਜਗਾ ਕੇ ਗੁਰਪੁਰਬ ਮਨਾਇਆ ਅਤੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਵੀ ਜਗ੍ਹਾ ਬਣਾਈ।ਸਮਾਗਮ ‘ਚ ਮਾਲ ਦੇ ਸਹਿਯੋਗੀਆਂ ਨੂੰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਮਾਲ ਪ੍ਰਬੰਧਕਾਂ ਵਲੋਂ ਲੰਗਰ ਲਗਾਇਆ ਗਿਆ।ਸਮਾਗਮ ਨੇ ਨਾ ਸਿਰਫ਼ ਸੱਭਿਆਚਾਰਕ ਵਿਰਸੇ ਨੂੰ ਉਜ਼ਾਗਰ ਕੀਤਾ, ਸਗੋਂ ਭਾਈਚਾਰਿਆਂ ਦੀ ਏਕਤਾ ‘ਚ ਵਾਧਾ ਕੀਤਾ।
ਕਰਨਲ ਮਨਦੀਪ ਸਿੰਘ ਸੈਂਟਰ ਡਾਇਰੈਕਟਰ ਨੈਕਸਸ ਅੰਮ੍ਰਿਤਸਰ ਮਾਲ ਨੇ ਕਿਹਾ ਕਿ ਗੁਰਪੁਰਬ ਮੌਕੇ ਨਵਾਂ ਰਿਕਾਰਡ ਕਾਇਮ ਕਰਕੇ ਸਭ ਬੇਹੱਦ ਖੁਸ਼ ਹਨ।ਉਨ੍ਹਾਂ ਕਿਹਾ ਕਿ ਇੱਕੋ ਸਮੇਂ 1000 ਦੀਵੇ ਜਗਾਉਣਾ ਇੱਕ ਮੀਲ ਪੱਥਰ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media